ਮੁੰਬਈ : ਭਾਰਤੀ ਮਹਿਲਾ ਰਗਬੀ ਟੀਮ (The Indian Women’s Rugby Team) ਨੇ ਕਾਠਮੰਡੂ ‘ਚ ਏਸ਼ਿਆਈ ਰਗਬੀ ਅਮੀਰਾਤ ਸੇਵਨਸ ਟਰਾਫੀ ਦੇ ਫਾਈਨਲ ‘ਚ ਫਿਲੀਪੀਨਜ਼ ਤੋਂ 5-7 ਨਾਲ ਮਿਲੀ ਹਾਰ ਤੋਂ ਬਾਅਦ ਚਾਂਦੀ ਦਾ ਤਗਮਾ ਹਾਸਲ ਕੀਤਾ। ਸ਼ਿਖਾ ਯਾਦਵ ਦੀ ਅਗਵਾਈ ਵਾਲੀ ਟੀਮ ਸੈਮੀਫਾਈਨਲ ‘ਚ ਗੁਆਮ ਨੂੰ 24-7 ਨਾਲ ਹਰਾ ਕੇ ਸਿਖਰ ‘ਤੇ ਰਹੀ। ਲੀਗ ਦੌਰ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 29-10 ਅਤੇ ਇੰਡੋਨੇਸ਼ੀਆ ਨੂੰ 17-10 ਨਾਲ ਹਰਾਇਆ ਸੀ।
ਇਹ ਟੂਰਨਾਮੈਂਟ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਰਵਾਇਆ ਗਿਆ। ਟੀਮ ਦੇ ਚਾਂਦੀ ਦੇ ਤਗਮੇ ‘ਤੇ ਮਾਣ ਮਹਿਸੂਸ ਕਰਦੇ ਹੋਏ ਭਾਰਤੀ ਕਪਤਾਨ ਸ਼ਿਖਾ ਨੇ ਕਿਹਾ ਕਿ ਉਹ ਆਉਣ ਵਾਲੇ ਮੁਕਾਬਲਿਆਂ ‘ਚ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕੋਚ ਵੈਸੇਲ ਸੇਰੇਵੀ ਅਤੇ ਸਹਿਯੋਗੀ ਸਟਾਫ਼ ਦਾ ਵੀ ਧੰਨਵਾਦ ਕੀਤਾ। ਰਿਲੀਜ਼ ਮੁਤਾਬਕ ਸ਼ਿਖਾ ਨੇ ਕਿਹਾ, ”ਚਾਂਦੀ ਦਾ ਤਮਗਾ ਜਿੱਤਣਾ ਖਾਸ ਹੈ ਪਰ ਟੀਮ ਇਸ ਮੈਡਲ ਦਾ ਰੰਗ ਗੋਲਡ ‘ਚ ਬਦਲਣ ਲਈ ਆਪਣੇ ਆਪ ‘ਤੇ ਕੰਮ ਕਰਨਾ ਜਾਰੀ ਰੱਖੇਗੀ।
ਟੀਮ ਨੇ ਜਿਸ ਤਰ੍ਹਾਂ ਮਜ਼ਬੂਤ ਟੀਮ ਦੇ ਖ਼ਿਲਾਫ਼ ਖੇਡਿਆ ਉਸ ‘ਤੇ ਮੈਨੂੰ ਮਾਣ ਹੈ। ਉਨ੍ਹਾਂ ਨੇ ਕਿਹਾ, ”ਇਹ ਟੀਮ ਲਈ ਸਾਲ ਦਾ ਸਭ ਤੋਂ ਮਹੱਤਵਪੂਰਨ ਟੂਰਨਾਮੈਂਟ ਹੈ। ਅਸੀਂ ਮੁੱਖ ਕੋਚ ਅਤੇ ਸਮੁੱਚੇ ਸਹਿਯੋਗੀ ਸਟਾਫ ਦਾ ਧੰਨਵਾਦ ਕਰਦੇ ਹਾਂ।
The post ਭਾਰਤੀ ਮਹਿਲਾ ਰਗਬੀ ਟੀਮ ਨੇ ਏਸ਼ਿਆਈ ਰਗਬੀ ਅਮੀਰਾਤ ਸੇਵਨਸ ‘ਚ ਜਿੱਤਿਆ ਚਾਂਦੀ ਤਗਮਾ appeared first on Time Tv.