ਗੁਜਰਾਤ: ਭਾਰਤੀ ਜਲ ਸੈਨਾ ਨੇ ਨਾਰਕੋਟਿਕਸ ਕੰਟਰੋਲ ਬਿਊਰੋ (The Narcotics Control Bureau),(ਐਨਸੀਬੀ) ਦੇ ਸਹਿਯੋਗ ਨਾਲ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਬੀਤੇ ਦਿਨ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਗੁਜਰਾਤ ਦੇ ਤੱਟ ਤੋਂ ਲਗਭਗ 3,300 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਜਾ ਰਹੀ ਇੱਕ ਸ਼ੱਕੀ ਕਿਸ਼ਤੀ ਨੂੰ ਰੋਕਿਆ। ਭਾਰਤੀ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਜ਼ਬਤ ਮਾਤਰਾ ਦੇ ਲਿਹਾਜ਼ ਨਾਲ ਹਾਲ ਦੇ ਸਮੇਂ ਵਿੱਚ ਸਭ ਤੋਂ ਵੱਡੀ ਕਾਰਵਾਈ ਹੈ। ਇਸ ਡਰੱਗਸ ਦੀ ਕੀਮਤ 2000 ਕਰੋੜ ਦੇ ਕਰੀਬ ਹੈ।ਜਲ ਸੈਨਾ ਨੇ ਦੱਸਿਆ ਕਿ ਸ਼ੱਕੀ ਜਹਾਜ਼ ਨੂੰ ਅਰਬ ਸਾਗਰ ‘ਚ ਗੁਜਰਾਤ ਤੱਟ ‘ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਨੇੜੇ ਰੋਕਿਆ ਗਿਆ।

ਉਨ੍ਹਾਂ ਕਿਹਾ ਕਿ ਫੜੀ ਗਈ ਕਿਸ਼ਤੀ ਅਤੇ ਅਮਲੇ ਨੂੰ ਨਸ਼ੀਲੇ ਪਦਾਰਥਾਂ ਸਮੇਤ ਬੀਤੇ ਦਿਨ ਭਾਰਤੀ ਬੰਦਰਗਾਹ ‘ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 3089 ਕਿਲੋਗ੍ਰਾਮ ਚਰਸ, 158 ਕਿਲੋ ਮੈਥਾਮਫੇਟਾਮਾਈਨ ਅਤੇ 25 ਕਿਲੋ ਮੋਰਫਿਨ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਨਿਗਰਾਨੀ ਮਿਸ਼ਨ ‘ਤੇ ਤਾਇਨਾਤ P8I LRMR ਜਹਾਜ਼ ਤੋਂ ਮਿਲੇ ਇਨਪੁਟ ਦੇ ਆਧਾਰ ‘ਤੇ IN ਮਿਸ਼ਨ ‘ਤੇ ਤਾਇਨਾਤ ਜਹਾਜ਼ ਨੇ ਤਸਕਰੀ ‘ਚ ਲੱਗੇ ਇਸ ਸ਼ੱਕੀ ਜਹਾਜ਼ ‘ਤੇ ਕਾਰਵਾਈ ਕੀਤੀ ਹੈ।NCB ਅਤੇ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਬਰਾਮਦਗੀ ਦੇ ਮਾਮਲੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।

ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਭਾਰਤ ਦੇ ਦ੍ਰਿੜ ਸਟੈਂਡ ਨੂੰ ਦਰਸਾਉਂਦਾ ਹੈ।ਇਸ ਕਾਰਵਾਈ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਟਵਿੱਟਰ ‘ਤੇ ਲਿਖਿਆ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਸ਼ਾ ਮੁਕਤ ਭਾਰਤ ਦੇ ਸੁਪਨੇ ਦੇ ਤਹਿਤ ਅੱਜ ਸਾਡੀਆਂ ਏਜੰਸੀਆਂ ਨੇ ਦੇਸ਼ ‘ਚ ਨਸ਼ਿਆਂ ਦੀ ਸਭ ਤੋਂ ਵੱਡੀ ਬਰਾਮਦਗੀ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। NCB, ਨੇਵੀ ਅਤੇ ਗੁਜਰਾਤ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ 3132 ਕਿਲੋਗ੍ਰਾਮ ਨਸ਼ੀਲੇ ਪਦਾਰਥ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਹੈ। ਇਹ ਇਤਿਹਾਸਕ ਸਫ਼ਲਤਾ ਸਾਡੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਡੀ ਸਰਕਾਰ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਇਸ ਮੌਕੇ ‘ਤੇ ਮੈਂ NCB, ਨੇਵੀ ਅਤੇ ਗੁਜਰਾਤ ਪੁਲਿਸ ਨੂੰ ਵਧਾਈ ਦਿੰਦਾ ਹਾਂ।”

Leave a Reply