ਬੇਮੇਟਰਾ  : ਛੱਤੀਸਗੜ੍ਹ ਦੇ ਬੇਮੇਟਰਾ ਦੇ ਸਾਜਾ ਤੋਂ ਭਾਜਪਾ ਵਿਧਾਇਕ ਈਸ਼ਵਰ ਸਾਹੂ (BJP MLA Ishwar Sahu) ਦੇ ਬੇਟੇ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਇਹ ਕਾਰਵਾਈ ਹਾਲ ਹੀ ‘ਚ ਇਕ ਆਦਿਵਾਸੀ ਨੌਜਵਾਨ ‘ਤੇ ਹਮਲਾ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਕੀਤੀ ਗਈ ।

ਦੱਸ ਦਈਏ ਕਿ ਜੇਕਰ ਸਾਜਾ ਥਾਣੇ ‘ਚ ਸ਼ਿਕਾਇਤ ਦੇ ਬਾਅਦ ਵੀ ਕਾਰਵਾਈ ਨਾ ਹੋਈ ਤਾਂ ਆਦਿਵਾਸੀ ਸਮਾਜ ਨੇ ਹਿੰਸਕ ਅੰਦੋਲਨ ਦੀ ਚਿਤਾਵਨੀ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਵਿਧਾਇਕ ਦੇ ਬੇਟੇ ਕ੍ਰਿਸ਼ਨ ਸਾਹੂ ਦੇ ਖ਼ਿਲਾਫ਼ ਕੁੱਟਮਾਰ ਅਤੇ ਐਸ.ਸੀ ਐਸ.ਟੀ ਐਕਟ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ।

ਜ਼ਿਕਰਯੋਗ ਹੈ ਕਿ 18 ਸਾਲਾ ਆਦਿਵਾਸੀ ਨੌਜਵਾਨ ਮਨੀਸ਼ ਮੰਡਵੀ ਨੇ ਸੋਮਵਾਰ ਨੂੰ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਸੀ ਕਿ ਸਾਹੂ ਅਤੇ ਉਸ ਦੇ ਦੋਸਤਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਕੁੱਟਮਾਰ ਕੀਤੀ ਜਦੋਂ ਉਹ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਮਾਂਡਵੀ ਦੇ ਦੋਸਤ ਰਾਹੁਲ ਧਰੁਵ ਅਤੇ ਸਾਹੂ ਵਿਚਕਾਰ ਝਗੜਾ ਹੋ ਗਿਆ, ਮਾਂਡਵੀ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

Leave a Reply