ਦਿੱਲੀ: ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਭਾਜਪਾ ਨੇ ਆਪਣੀ ਦੂਜੀ ਸੂਚੀ ਵਿੱਚ ਦਿੱਲੀ ਤੋਂ ਦੋ ਸੀਟਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ 72 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਦਿੱਲੀ ਦੇ ਨੌਰਥ ਵੈਸਟ ਟਿਕਟ ਦੀ ਗੱਲ ਕਰੀਏ ਤਾਂ ਨੌਰਥ ਵੈਸਟ ਤੋਂ ਹੰਸ ਰਾਜ ਹੰਸ (Hans Raj Hans) ਦੀ ਟਿਕਟ ਕੱਟੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਭੇਜਿਆ ਜਾ ਸਕਦਾ ਹੈ ਤਾਂ ਜੋ ਪੰਜਾਬ ਵਿੱਚ ਵੀ ਭਾਜਪਾ ਮਜ਼ਬੂਤ ਹੋ ਸਕੇ।
ਕਿਉਂਕਿ ਹੰਸ ਰਾਜ ਹੰਸ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਸ਼ਫੀਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਹੰਸ ਰਾਜ ਹੰਸ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਕੀਤੀ ਸੀ। ਉਨ੍ਹਾਂ ਨੇ 2009 ਦੀਆਂ ਲੋਕ ਸਭਾ ਚੋਣਾਂ ਜਲੰਧਰ ਤੋਂ ਲੜੀਆਂ ਸਨ। ਜਿਸ ਵਿੱਚ ਉਹ ਹਾਰ ਗਏ ਸਨ।
ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮੌਕਾ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ 2019 ਵਿਚ ਭਾਜਪਾ ਦੀ ਤਰਫੋਂ ਦਿੱਲੀ ਪੱਛਮੀ ਤੋਂ ਚੋਣ ਲੜੇ ਅਤੇ ਜਿੱਤੇ ਸਨ। ਦਿੱਲੀ ਨੌਰਥ ਵੈਸਟ ਤੋਂ ਯੋਗਿੰਦਰ ਚਦੋਲੀਆ ਨੂੰ ਟਿਕਟ ਦਿੱਤੀ ਗਈ ਹੈ। ਦਿੱਲੀ ਨੌਰਥ ਵੈਸਟ ਤੋਂ ਭਾਜਪਾ ਦੇ ਉਮੀਦਵਾਰ ਯੋਗਿੰਦਰ ਚਦੋਲੀਆ ਹੋਣਗੇ।