ਕਰਨਾਟਕ : ਭਾਰਤੀ ਜਨਤਾ ਪਾਰਟੀ ਨੇ ਕਰਨਾਟਕ ਵਿੱਚ ਆਪਣੀ ਅਨੁਸ਼ਾਸਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਦੇ ਹੋਏ ਦੋ ਵਿਧਾਇਕਾਂ ਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਹ ਦੋਵੇਂ ਵਿਧਾਇਕ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਸਨ। ਕੱਢੇ ਗਏ ਵਿਧਾਇਕਾਂ ਵਿੱਚ ਯਸ਼ਵੰਤਪੁਰ ਤੋਂ ਐਸ.ਟੀ ਸੋਮਸ਼ੇਖਰ ਅਤੇ ਯੇਲਾਪੁਰ ਤੋਂ ਏ ਸ਼ਿਵਰਾਮ ਹੇੱਬਰ ਸ਼ਾਮਲ ਹਨ। ਪਾਰਟੀ ਵੱਲੋਂ ਕਰਨਾਟਕ ਭਾਜਪਾ ਪ੍ਰਧਾਨ ਬੀ.ਵਾਈ ਵਿਜੇਇੰਦਰ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਹ ਫ਼ੈੈਸਲਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਵਿਜੇਇੰਦਰ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਦੀ ਮਾਣ-ਮਰਿਆਦਾ ਬਣਾਈ ਰੱਖਣ ਅਤੇ ਅਨੁਸ਼ਾਸਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸੀ।
ਕਾਰਨ ਦੱਸੋ ਨੋਟਿਸ ਤੋਂ ਬਾਅਦ ਆਈ ਕਾਰਵਾਈ
ਪਾਰਟੀ ਦੀ ਕੇਂਦਰੀ ਅਨੁਸ਼ਾਸਨ ਕਮੇਟੀ ਦੇ ਮੈਂਬਰ ਸਕੱਤਰ ਓਮ ਪਾਠਕ ਨੇ ਏ ਸ਼ਿਵਰਾਮ ਹੇੱਬਰ ਨੂੰ ਇਕ ਰਸਮੀ ਪੱਤਰ ਭੇਜਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਲਈ ਸਜ਼ਾ ਦਿੱਤੀ ਗਈ ਹੈ। ਪੱਤਰ ਵਿੱਚ ਲਿ ਖਿਆ ਗਿਆ ਹੈ ਕਿ ਕਮੇਟੀ ਨੇ 25 ਮਾਰਚ, 2025 ਨੂੰ ਭੇਜੇ ਗਏ ਕਾਰਨ ਦੱਸੋ ਨੋਟਿਸ ਦੇ ਜਵਾਬ ‘ਤੇ ਵਿਚਾਰ ਕੀਤਾ ਅਤੇ ਪਾਇਆ ਕਿ ਵਿਧਾਇਕ ਨੇ ਕਈ ਵਾਰ ਪਾਰਟੀ ਦੀ ਮਰਿਆਦਾ ਦੀ ਉਲੰਘਣਾ ਕੀਤੀ। ਇਸ ਆਧਾਰ ‘ਤੇ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ 6 ਸਾਲਾਂ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਹੈ। ਨਾਲ ਹੀ, ਉਹ ਪਾਰਟੀ ਵਿੱਚ ਕੋਈ ਵੀ ਅਹੁਦਾ ਨਹੀਂ ਸੰਭਾਲਣਗੇ।
ਭਾਜਪਾ ਵਿੱਚ ਅਨੁਸ਼ਾਸਨ ਸਭ ਤੋਂ ਉੱਪਰ ਹੈ
ਭਾਜਪਾ ਨੇ ਹਮੇਸ਼ਾ ਅਨੁਸ਼ਾਸਨ ਨੂੰ ਸਭ ਤੋਂ ਉੱਪਰ ਮੰਨਿਆ ਹੈ। ਭਾਵੇਂ ਉਹ ਸੀਨੀਅਰ ਨੇਤਾ ਹੋਵੇ ਜਾਂ ਜਨਤਕ ਪ੍ਰਤੀਨਿਧੀ, ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈ ਕਿ ਪਾਰਟੀ ਨੇ ਆਪਣੇ ਦੋ ਮੌਜੂਦਾ ਵਿਧਾਇਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਦੇਰੀ ਨਹੀਂ ਕੀਤੀ। ਮਾਹਿਰਾਂ ਅਨੁਸਾਰ, ਇਹ ਕਦਮ ਪਾਰਟੀ ਦੇ ਅੰਦਰ ਇਕ ਸੁਨੇਹਾ ਦੇਣ ਲਈ ਵੀ ਹੈ ਕਿ ਅਨੁਸ਼ਾਸਨਹੀਣਤਾ ਜਾਂ ਧੜੇਬੰਦੀ ਵਰਗੀਆਂ ਗਤੀਵਿਧੀਆਂ ਨੂੰ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
The post ਭਾਜਪਾ ਨੇ ਕਰਨਾਟਕ ‘ਚ ਦੋ ਵਿਧਾਇਕਾਂ ਨੂੰ ਛੇ ਸਾਲਾਂ ਲਈ ਪਾਰਟੀ ‘ਚੋਂ ਕੱਢਿਆ ਬਾਹਰ , ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਪਾਏ ਗਏ ਸ਼ਾਮਲ appeared first on TimeTv.
Leave a Reply