ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ (Ravneet Bittu) ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਵਿਚ ਸ਼ਾਮਲ ਹੁੰਦੇ ਹੀ ਉਨ੍ਹਾਂ ਨੇ ਆਪਣੀ ਸੁਰ ਬਦਲ ਲਈ। ਅੱਜ ਕਾਨਫਰੰਸ ਦੌਰਾਨ ਬਿੱਟੂ ਨੇ ਸਾਬਕਾ ਸੀ.ਐਮ. ਚਰਨਜੀਤ ਸਿੰਘ ਚੰਨੀ (Charanjit Singh channi) ‘ਤੇ ਨਿਸ਼ਾਨਾ ਸਾਧੇ, ਦੱਸ ਦੇਈਏ ਕਿ ਬਿੱਟੂ ਨੇ ਪੀ.ਐੱਮ. ਮੋਦੀ ਦੌਰਾਨ ਹੋਈਆਂ ਗਲਤੀਆਂ ਦਾ ਸਿੱਧਾ ਇਲਜ਼ਾਮ ਚੰਨੀ ‘ਤੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀ.ਐਮ. ਨਰਿੰਦਰ ਮੋਦੀ ਦੇ ਕਾਫਲੇ ਨੂੰ ਰੋਕਣ ਪਿੱਛੇ ਚਰਨਜੀਤ ਚੰਨੀ ਦੀ ਸ਼ਰਾਰਤ ਸੀ। ਬਿੱਟੂ ਨੇ ਅੱਗੇ ਕਿਹਾ ਕਿ ਪੀ.ਐਮ. ਮੋਦੀ ਦੇ ਕਾਫਲੇ ਨੂੰ ਚੰਨੀ ਨੇ 15-20 ਲੋਕ ਭੇਜ ਕੇ ਰੁਕਵਾਇਆ ਸੀ।
ਬਿੱਟੂ ਨੇ ਕਿਹਾ ਕਿ ਉਸ ਸਮੇਂ ਬਰਸਾਤ ਦਾ ਮੌਸਮ ਸੀ, ਪੀ.ਐਮ. ਮੋਦੀ ਹੈਲੀਕਾਪਟਰ ਛੱਡ ਕੇ ਸੜਕੀ ਰਸਤੇ ਫ਼ਿਰੋਜ਼ਪੁਰ ਪੁੱਜੇ। ਉਸ ਸਮੇਂ ਪੀ.ਐਮ. ਮੋਦੀ ਨੂੰ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕਰਨਾ ਪਿਆ। ਹੁਣ ਤੱਕ ਪੰਜਾਬ ਵਿੱਚ ਇੱਕ ਵੱਡੀ ਇੰਡਸਟਰੀ ਸਥਾਪਤ ਹੋ ਜਾਣੀ ਸੀ। ਚੰਨੀ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੀ। ਦੱਸ ਦੇਈਏ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਫਰਵਰੀ 2022 ਨੂੰ ਫ਼ਿਰੋਜ਼ਪੁਰ ਆ ਰਹੇ ਸਨ ਤਾਂ ਉਨ੍ਹਾਂ ਦੇ ਕਾਫ਼ਲੇ ਨੂੰ ਰੋਕ ਲਿਆ ਗਿਆ ਸੀ।