November 5, 2024

ਭਲਕੇ ਮੁਖਤਾਰ ਅੰਸਾਰੀ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਖਿਲੇਸ਼ ਯਾਦਵ

ਉੱਤਰ ਪ੍ਰਦੇਸ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ (Samajwadi Party chief Akhilesh Yadav) ਭਲਕੇ ਮੁਖਤਾਰ ਅੰਸਾਰੀ (Mukhtar Ansari) ਦੇ ਘਰ ਜਾਣਗੇ। ਅਖਿਲੇਸ਼ ਯਾਦਵ ਮੁਖਤਾਰ ਅੰਸਾਰੀ ਦੇ ਦੇਹਾਂਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਘਰ ਜਾ ਰਹੇ ਹਨ । ਉਹ ਮੁਖਤਾਰ ਅੰਸਾਰੀ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਸੰਵੇਦਨਾ ਜ਼ਾਹਰ ਕਰਨਗੇ।

ਜਾਣਕਾਰੀ ਮੁਤਾਬਕ ਅਖਿਲੇਸ਼ ਯਾਦਵ ਭਲਕੇ ਮੁਖਤਾਰ ਅੰਸਾਰੀ ਦੀ ਗਾਜ਼ੀਪੁਰ ਸਥਿਤ ਰਿਹਾਇਸ਼ ‘ਤੇ ਜਾਣਗੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ ਅਤੇ ਦੁੱਖ ਦਾ ਪ੍ਰਗਟਾਵਾ ਕਰਨਗੇ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਹੈ ਕਿ ਅਖਿਲੇਸ਼ ਮੁਖਤਾਰ ਅੰਸਾਰੀ ਦੀ ਕਬਰ ‘ਤੇ ਜਾ ਕੇ ਫੁੱਲ ਚੜ੍ਹਾ ਸਕਦੇ ਹਨ। ਸਪਾ ਪ੍ਰਧਾਨ ਭਲਕੇ ਸਵੇਰੇ 11:00 ਵਜੇ ਲਖਨਊ ਦੇ ਅਮੌਸੀ ਹਵਾਈ ਅੱਡੇ ਤੋਂ ਨਿੱਜੀ ਜਹਾਜ਼ ਰਾਹੀਂ ਵਾਰਾਣਸੀ ਪਹੁੰਚਣਗੇ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਗਾਜ਼ੀਪੁਰ ਵਿੱਚ ਮੁਖਤਾਰ ਅੰਸਾਰੀ ਦੇ ਘਰ ਪਹੁੰਚਣਗੇ। ਤੈਅ ਪ੍ਰੋਗਰਾਮ ਮੁਤਾਬਕ ਉਹ ਕਰੀਬ 45 ਮਿੰਟ ਮੁਖਤਾਰ ਦੇ ਘਰ ਰੁਕਣਗੇ।

ਅਖਿਲੇਸ਼ ਨੇ ਭਾਜਪਾ ‘ਤੇ ਸਾਧਿਆ ਸੀ ਨਿਸ਼ਾਨਾ 
ਦੱਸ ਦੇਈਏ ਕਿ ਮੁਖਤਾਰ ਅੰਸਾਰੀ ਦੀ 28 ਮਾਰਚ ਨੂੰ ਬਾਂਦਾ ਜੇਲ੍ਹ ਦੇ ਮੈਡੀਕਲ ਕਾਲਜ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਦੀ ਮੌਤ ਜ਼ਹਿਰ ਦੇ ਕੇ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁਖਤਾਰ ਦੀ ਮੌਤ ਤੋਂ ਬਾਅਦ ਅਖਿਲੇਸ਼ ਯਾਦਵ ਨੇ ਭਾਜਪਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਸੀ ਅਤੇ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ ਕੀਤੀ ਸੀ।

By admin

Related Post

Leave a Reply