ਕੈਨੇਡਾ : ਕੈਨੇਡਾ ਵਿਚ ਸਮਾਂ ਤਬਦੀਲੀ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿੱਚ ਹਰ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਭਲਕੇ ਯਾਨੀ ਕਿ 10 ਮਾਰਚ ਨੂੰ ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇੱਕ ਘੰਟਾ ਅੱਗੇ ਹੋ ਜਾਵੇਗਾ। ਇਹ ਸਮਾਂ 9 ਅਤੇ 10 ਮਾਰਚ ਮਤਲਬ ਸਨਿਚਰਵਾਰ ਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਅੱਗੇ ਹੋਵੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਅਤੇ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਬਦਲਿਆ ਜਾਂਦਾ ਹੈ। 10 ਮਾਰਚ ਤੋਂ ਵੈਨਕੂਵਰ ਤੋਂ ਭਾਰਤ ਦਾ ਸਮਾਂ ਸਾਢੇ 12 ਘੰਟੇ, ਕੈਲਗਰੀ ਤੇ ਐਡਮਿੰਟਨ ਤੋਂ ਸਾਢੇ 11 ਘੰਟੇ, ਵਿਨੀਪੈਗ ਤੋਂ 10 ਘੰਟੇ, ਟੋਰਾਂਟੋ ਤੋਂ ਸਾਢੇ 9 ਘੰਟੇ ਅੱਗੇ ਹੋਵੇਗਾ। ਭਲਕੇ ਬਦਲਿਆ ਜਾਣ ਵਾਲਾ ਇਹ ਸਮਾਂ ਇਸ ਸਾਲ 2 ਨਵੰਬਰ ਤੱਕ ਰਹੇਗਾ।