ਭਰਾ ਦਾ ਇੰਤਜ਼ਾਰ ਕਰਦੀਆਂ ਰਹੀਆਂ ਭੈਣਾਂ, ਨਹੀ ਆਇਆ ਭਰਾ, ਰੱਖੜੀ ਰਹਿ ਗਈ ਸੁੰਨੀ
By admin / August 18, 2024 / No Comments / Punjabi News
ਗੁਰਾਇਆ : ਰੱਖੜੀ ਭੈਣ-ਭਰਾ ਦਾ ਪਵਿੱਤਰ ਤਿਉਹਾਰ ਹੈ ਜੋ ਕਿ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਪਰ ਕੌਣ ਜਾਣਦਾ ਸੀ ਕਿ ਇਸ ਰੱਖੜੀ ਤੋਂ ਪਹਿਲਾਂ ਹੀ ਦੋ ਭੈਣਾਂ ਦਾ ਭਰਾ ਹਮੇਸ਼ਾ ਲਈ ਵਿਛੜ ਜਾਵੇਗਾ।
ਅਜਿਹਾ ਹੀ ਇੱਕ ਦਰਦਨਾਕ ਮਾਮਲਾ ਗੁਰਾਇਆ ਦੇ ਪਿੰਡ ਰੁੜਕਾ ਕਲਾਂ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ 22 ਸਾਲਾ ਗੌਰਵ ਰੌਲੀ ਪੁੱਤਰ ਯੋਗੇਸ਼ ਰੌਲੀ ਦੀ ਹਾਦਸੇ ਕਾਰਨ ਮੌਤ ਹੋ ਗਈ ਹੈ। ਗੌਰਵ ਦੇ ਪਿਤਾ ਯੋਗੇਸ਼ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਗੌਰਵ ਨੇ ਹਿਮਾਚਲ ‘ਚ ਮਾਤਾ ਚਿੰਤਪੁਰਨੀ ਦੇ ਮੇਲੇ ‘ਚ ਦੁਕਾਨ ਖੋਲ੍ਹੀ ਅਤੇ 3 ਮਹੀਨੇ ਬਾਅਦ ਰੱਖੜੀ ਦੇ ਮੌਕੇ ‘ਤੇ ਉਹ ਆਪਣੀਆਂ ਦੋ ਭੈਣਾਂ ਤੋਂ ਰੱਖੜੀ ਬਨਵਾਉਣ ਲਈ ਆਪਣੇ ਪਿੰਡ ਰੁੜਕਾ ਕਲਾਂ ਪਰਤਿਆ, ਜਿੱਥੇ ਉਸ ਦੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋ ਕਾਰਨ ਮੋਟਰਸਾਈਕਲ ਕੰਧ ਨਾਲ ਜਾ ਟਕਰਾਇਆ, ਜਿਸ ਕਾਰਨ ਗੌਰਵ ਗੰਭੀਰ ਜ਼ਖਮੀ ਹੋ ਗਿਆ।
ਪਰਿਵਾਰ ਵਾਲੇ ਉਸ ਨੂੰ ਐਂਬੂਲੈਂਸ ਵਿੱਚ ਡੀ.ਐਮ.ਸੀ. ਲੁਧਿਆਣਾ ਲੈ ਗਏ ਜਿੱਥੇ ਡਾਕਟਰ ਉਸਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਗੌਰਵ ਅਤੇ ਉਸ ਦੀ ਇਕ ਭੈਣ ਜੁੜਵਾ ਹਨ, ਜਦਕਿ ਇਕ ਛੋਟਾ ਭਰਾ ਅਤੇ ਇਕ ਵੱਡੀ ਭੈਣ ਹੈ, ਜਿਸ ਦੀ ਜੁੜਵਾ ਭੈਣ ਨੇ ਇਕ ਦਿਨ ਪਹਿਲਾਂ ਚਿੰਤਪੁਰਨੀ ਤੋਂ ਵਾਪਸ ਆਉਂਦੇ ਸਮੇਂ ਉਸ ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਸੀ ਅਤੇ ਕਿਹਾ ਸੀ ਕਿ ਉਹ ਆਪਣੀ ਦੂਜੀ ਭੈਣ ਤੋਂ ਰੱਖੜੀ ਬਣਵਾਉਣ ਲਈ ਪਿੰਡ ਆਏਗਾ, ਪਰ ਕੌਣ ਜਾਣਦਾ ਸੀ ਕਿ ਅਜਿਹਾ ਹੋਵੇਗਾ? ਇਸ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।