November 5, 2024

ਭਜਨ ਗਾਇਕ ਕਨ੍ਹਈਆ ਮਿੱਤਲ ਕਾਂਗਰਸ ‘ਚ ਹੋਣਗੇ ਸ਼ਾਮਲ

ਹਰਿਆਣਾ : ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਜਨ ਗਾਇਕ ਕਨ੍ਹਈਆ ਮਿੱਤਲ (Bhajan Singer Kanhaiya Mittal) ਕਾਂਗਰਸ ‘ਚ ਸ਼ਾਮਲ ਹੋਣਗੇ। ਉਹ ਭਾਜਪਾ ਦੀ ਟਿਕਟ ‘ਤੇ ਪੰਚਕੂਲਾ ਸੀਟ ਤੋਂ ਚੋਣ ਲੜਨਾ ਚਾਹੁੰਦੇ ਸਨ। ਹਾਲਾਂਕਿ ਭਾਜਪਾ ਨੇ ਇੱਥੋਂ ਗਿਆਨ ਚੰਦ ਗੁਪਤਾ ਨੂੰ ਦੁਬਾਰਾ ਟਿਕਟ ਦਿੱਤੀ ਹੈ।

ਕਨ੍ਹਈਆ ਮਿੱਤਲ ਉਹੀ ਗਾਇਕ ਹਨ , ਜਿਨ੍ਹਾਂ ਨੇ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੀਤ ‘ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ’ ਗਾਇਆ ਸੀ। ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ। ਮਿੱਤਲ ਨੂੰ ਅਕਸਰ ਭਾਜਪਾ ਦੇ ਪ੍ਰੋਗਰਾਮਾਂ ‘ਚ ਦੇਖਿਆ ਜਾਂਦਾ ਸੀ। ਕਨ੍ਹਈਆ ਮਿੱਤਲ ਨੇ ਕਿਹਾ ਕਿ ਮੈਨੂੰ ਭਾਜਪਾ ਤੋਂ ਟਿਕਟ ਦੀ ਕਦੇ ਉਮੀਦ ਨਹੀਂ ਸੀ। ਅਸੀਂ ਹਰ ਥਾਂ ਕੰਮ ਕਰ ਸਕਦੇ ਹਾਂ। ਮੈਂ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ। ਤਾਰੀਖ ਅਤੇ ਸਮਾਂ ਅਜੇ ਤੈਅ ਨਹੀਂ ਹੋਇਆ ਹੈ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਕਿਸੇ ਇੱਕ ਪਾਰਟੀ ਨੂੰ ਸਨਾਤਨ ਦਾ ਪ੍ਰਤੀਕ ਨਾ ਸਮਝੋ, ਸਨਾਤਨ ਹਰ ਥਾਂ ਹੈ।

By admin

Related Post

Leave a Reply