ਸਪੋਰਟਸ ਡੈਸਕ : ਇਕ ਦਰਦਨਾਕ ਘਟਨਾ ਨੇ ਬੰਗਾਲ ਕ੍ਰਿਕਟ ਭਾਈਚਾਰੇ ਨੂੰ ਸੋਗ ਵਿਚ ਪਾ ਦਿੱਤਾ ਹੈ। ਨੌਜਵਾਨ ਕ੍ਰਿਕਟਰ ਆਸਿਫ਼ ਹੁਸੈਨ (Young Cricketer Asif Hussain) ਦਾ 28 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ਪਰਿਵਾਰ ਮੁਤਾਬਕ ਹਾਦਸੇ ਤੋਂ ਪਹਿਲਾਂ ਆਸਿਫ ਦੀ ਸਿਹਤ ਠੀਕ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਘਰ ਦੀਆਂ ਪੌੜੀਆਂ ਤੋਂ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਆਸਿਫ਼ ਹੁਸੈਨ ਇੱਕ ਸਮਰਪਿਤ ਖਿਡਾਰੀ ਸੀ ਜਿਨ੍ਹਾਂ ਨੇ ਬੰਗਾਲ ਕ੍ਰਿਕਟ ਢਾਂਚੇ ਵਿੱਚ ਵੱਖ-ਵੱਖ ਉਮਰ ਸਮੂਹਾਂ ਦੀ ਨੁਮਾਇੰਦਗੀ ਕੀਤੀ। ਉਹ ਬੰਗਾਲ ਟੀ-20 ਲੀਗ ਦੇ ਦੌਰਾਨ ਇੱਕ ਮੈਚ ਵਿੱਚ 99 ਦੌੜਾਂ ਬਣਾ ਕੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹੋਏ ਸੀਨੀਅਰ ਬੰਗਾਲ ਟੀਮ ਵਿੱਚ ਜਗ੍ਹਾ ਬਣਾਉਣ ਦੀ ਇੱਛਾ ਰੱਖਦੇ ਸੀ। ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਕਲੱਬ ਕ੍ਰਿਕੇਟ ਦੇ ਪਹਿਲੇ ਡਿਵੀਜ਼ਨ ਵਿੱਚ ਸਪੋਰਟਿੰਗ ਯੂਨੀਅਨ ਦੇ ਨਾਲ ਹਸਤਾਖਰ ਕੀਤੇ, ਜਿਸ ਨਾਲ ਖੇਡ ਵਿੱਚ ਉਨ੍ਹਾਂ ਦੀ ਇੱਛਾਵਾਂ ਦਾ ਪਤਾ ਲੱਗਦਾ ਹੈ।
ਸਾਥੀ ਕ੍ਰਿਕਟਰਾਂ ਨੇ ਚਮਕਦੇ ਸਿਤਾਰੇ ਦੇ ਵਿਛੋੜੇ ‘ਤੇ ਸੋਗ ਜ਼ਾਹਰ ਕੀਤਾ ਹੈ। ਅੱਜ ਯਾਨੀ ਮੰਗਲਵਾਰ ਨੂੰ ਆਪਣੇ ਅਭਿਆਸ ਸੈਸ਼ਨ ਦੀ ਸ਼ੁਰੂਆਤ ਵਿੱਚ, ਬੰਗਾਲ ਸੀਨੀਅਰ ਪੁਰਸ਼ ਟੀਮ ਨੇ ਐਸ.ਕੇ ਆਸਿਫ਼ ਹੁਸੈਨ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖ ਕੇ ਭਾਵੁਕ ਸ਼ਰਧਾਂਜਲੀ ਦਿੱਤੀ।
The post ਬੰਗਾਲ ਦੇ ਕ੍ਰਿਕਟਰ ਆਸਿਫ਼ ਹੁਸੈਨ ਦੀ ਪੌੜੀਆਂ ਤੋਂ ਡਿੱਗਣ ਕਾਰਨ ਹੋਈ ਮੌਤ appeared first on Time Tv.