ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਤਾਤੀ ਬਾਜ਼ਾਰ ਇਲਾਕੇ (The Tati Bazaar Area)  ‘ਚ ਸਥਿਤ ਦੁਰਗਾ ਪੂਜਾ ਪੰਡਾਲ (The Durga Puja Pandal) ‘ਚ ਬੀਤੇ ਦਿਨ ਅਣਪਛਾਤੇ ਲੋਕਾਂ ਨੇ ਪੈਟਰੋਲ ਬੰਬ (A Petrol Bomb) ਸੁੱਟ ਦਿੱਤਾ, ਜਿਸ ਕਾਰਨ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਦੁਰਗਾ ਪੂਜਾ ਦੇ ਪੰਜ ਦਿਨਾਂ ਤਿਉਹਾਰ ਦੀ ਸ਼ੁਰੂਆਤ ਬੁੱਧਵਾਰ ਨੂੰ ਮਾਂ ਦੁਰਗਾ ਦੀ ਅਰਦਾਸ ਨਾਲ ਹੋਈ ਸੀ।

ਵੀਰਵਾਰ ਨੂੰ ਚਟੋਗਰਾਮ ਦੇ ਜਾਤਰਾ ਮੋਹਨ ਸੇਨ ਹਾਲ ‘ਚ ਦੁਰਗਾ ਪੂਜਾ ਸਟੇਜ ‘ਤੇ ਅੱਧੀ ਦਰਜਨ ਲੋਕਾਂ ਨੇ ਇਸਲਾਮਿਕ ਕ੍ਰਾਂਤੀ ਦਾ ਸੱਦਾ ਦਿੰਦੇ ਗੀਤ ਗਾਏ। ਇਸ ਘਟਨਾ ਨਾਲ ਸਥਾਨਕ ਹਿੰਦੂ ਭਾਈਚਾਰੇ ਵਿੱਚ ਗੁੱਸਾ ਫੈਲ ਗਿਆ। ਇਸ ਤੋਂ ਬਾਅਦ ਪੂਜਾ ਕਮੇਟੀ ਦੇ ਸੰਯੁਕਤ ਜਨਰਲ ਸਕੱਤਰ ਸਜਲ ਦੱਤਾ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਤਣਾਅ ਹੋਰ ਵਧ ਗਿਆ ਹੈ।

ਇਸ ਘਟਨਾ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਬੰਗਲਾਦੇਸ਼ ਦੀ ਮਸ਼ਹੂਰ ਲੇਖਿਕਾ ਤਸਲੀਮਾ ਨਸਰੀਨ ਨੇ ਸੋਸ਼ਲ ਮੀਡੀਆ ‘ਤੇ ਲਿ ਖਿਆ, ”ਜਹਾਦੀ ਦੁਰਗਾ ਪੂਜਾ ਪੰਡਾਲ ‘ਚ ਇਸਲਾਮਿਕ ਜੇਹਾਦੀ ਗੀਤ ਗਾ ਰਹੇ ਹਨ। ਕਲਪਨਾ ਕਰੋ ਕਿ ਕੀ ਹਿੰਦੂ ਮਸਜਿਦ ਵਿਚ ਨਮਾਜ਼ ਦੇ ਦੌਰਾਨ ‘ਹਰੇ ਰਾਮ ਹਰੇ ਕ੍ਰਿਸ਼ਨ’ ਗਾਉਣਾ ਸ਼ੁਰੂ ਕਰ ਦੇਣ ਤਾਂ? ਪੂਜਾ ਦੌਰਾਨ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਪੂਰੇ ਦੇਸ਼ ਵਿੱਚ ਚਿੰਤਾ ਅਤੇ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਦੱਸ ਦੇਈਏ ਕਿ 1 ਅਕਤੂਬਰ ਤੋਂ ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਦੌਰਾਨ ਹੁਣ ਤੱਕ 35 ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ 11 ਕੇਸ ਦਰਜ ਕੀਤੇ ਹਨ, 24 ਜਨਰਲ ਡਾਇਰੀ (ਜੀ.ਡੀ) ਕੀਤੀ ਹੈ ਅਤੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਇੰਸਪੈਕਟਰ ਜਨਰਲ (ਆਈ.ਜੀ.ਪੀ.) ਮੁਹੰਮਦ ਮੋਇਨੁਲ ਇਸਲਾਮ ਨੇ ਕਿਹਾ ਕਿ ਦੇਸ਼ ਭਰ ਵਿੱਚ 32,000 ਤੋਂ ਵੱਧ ਪੰਡਾਲਾਂ ਵਿੱਚ ਪੂਜਾ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਬੀਤੇ ਦਿਨ ਢਾਕਾ ਦੇ ਬਨਾਨੀ ਪੂਜਾ ਮੰਡਪ ਦਾ ਦੌਰਾ ਕੀਤਾ।

Leave a Reply