November 6, 2024

ਬੰਗਲਾਦੇਸ਼ੀ ਵਿਕਟਕੀਪਰ ਲਿਟਨ ਦਾਸ ਏਸ਼ੀਆ ਕੱਪ ਤੋਂ ਹੋਏ ਬਾਹਰ

ind-vs-ban-live-score-world-cup-2023-live-updates-india-vs ...

ਢਾਕਾ :  ਬੰਗਲਾਦੇਸ਼ (Bangladesh) ਦੇ ਵਿਕਟਕੀਪਰ ਬੱਲੇਬਾਜ਼ ਲਿਟਨ ਦਾਸ (Liton Das) ਅੱਜ ਬੀਮਾਰੀ ਕਾਰਨ ਏਸ਼ੀਆ ਕੱਪ (Asia Cup) ਤੋਂ ਬਾਹਰ ਹੋ ਗਏ ਹਨ, ਜਿਸ ਨਾਲ ਸ਼੍ਰੀਲੰਕਾ ਖ਼ਿਲਾਫ਼ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਉਸ ਦੀ ਟੀਮ ਨੂੰ ਝਟਕਾ ਲੱਗਾ। ਦਾਸ ਵਾਇਰਲ ਬੁਖਾਰ ਤੋਂ ਠੀਕ ਨਹੀਂ ਹੋ ਸਕੇ ਜਿਸ ਕਾਰਨ ਉਹ ਸ਼੍ਰੀਲੰਕਾ ਨਹੀਂ ਜਾ ਸਕੇ। ਬੰਗਲਾਦੇਸ਼ ਦਾ ਸਾਹਮਣਾ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਨਾਲ ਹੋਵੇਗਾ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਉਸ ਦੀ ਥਾਂ 30 ਸਾਲਾ ਵਿਕਟਕੀਪਰ ਬੱਲੇਬਾਜ਼ ਅਨਾਮੁਲ ਹੱਕ ਬਿਜੋਏ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ, ਜੋ ਅੱਜ ਟੀਮ ਵਿਚ ਸ਼ਾਮਲ ਹੋਵੇਗਾ। ਬੋਰਡ ਦੀ ਰਾਸ਼ਟਰੀ ਚੋਣ ਕਮੇਟੀ ਦੇ ਚੇਅਰਮੈਨ ਮਿਨਹਾਜੁਲ ਅਬੇਦੀਨ ਨੇ ਕਿਹਾ, ‘ਅਨਾਮੁਲ ਨੇ ਘਰੇਲੂ ਕ੍ਰਿਕਟ ‘ਚ ਦੌੜਾਂ ਬਣਾਈਆਂ ਹਨ ਅਤੇ ਅਸੀਂ ਬੰਗਲਾਦੇਸ਼ ਟਾਈਗਰਜ਼ ਪ੍ਰੋਗਰਾਮ ‘ਚ ਉਨ੍ਹਾਂ ਦਾ ਪ੍ਰਦਰਸ਼ਨ ਦੇਖਿਆ ਹੈ। ਲਿਟਨ ਉਪਲਬਧ ਨਾ ਹੋਣ ਕਾਰਨ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ।

The post ਬੰਗਲਾਦੇਸ਼ੀ ਵਿਕਟਕੀਪਰ ਲਿਟਨ ਦਾਸ ਏਸ਼ੀਆ ਕੱਪ ਤੋਂ ਹੋਏ ਬਾਹਰ appeared first on Time Tv.

By admin

Related Post

Leave a Reply