ਬੇਬੀ ਫੂਡ ਉਤਪਾਦਾਂ ਵਿੱਚ ਖੰਡ ਸ਼ਾਮਿਲ ਕਰਨ ‘ਤੇ ਨੈਸਲੇ ਖ਼ਿਲਾਫ਼ FSSAI ਦੀ ਜਾਂਚ ਸ਼ੁਰੂ
By admin / April 18, 2024 / No Comments / Punjabi News
ਦੇਸ਼: ਕੇਂਦਰ ਨੇ ਭਾਰਤ ਵਿੱਚ ਬੇਬੀ ਫੂਡ (Baby food)ਉਤਪਾਦਾਂ ਵਿੱਚ ਖੰਡ ਸ਼ਾਮਿਲ ਕਰਨ ਦੇ ਨੈਸਲੇ ਉੱਤੇ ਲਗਾਏ ਗਏ ਦੋਸ਼ਾਂ ਦਾ ਨੋਟਿਸ ਲਿਆ ਹੈ ਅਤੇ ਐਫ.ਐਸ.ਐਸ.ਏ.ਆਈ (FSSAI) ਇਸ ਸਮੇਂ ਰਿਪੋਰਟ ਦੀ ਜਾਂਚ ਕਰ ਰਿਹਾ ਹੈ, ਜਿਸ ਨੂੰ ‘ਵਿਗਿਆਨਕ ਪੈਨਲ’ (Scientific Panel)ਦੇ ਸਾਹਮਣੇ ਰੱਖਿਆ ਜਾਵੇਗਾ।
ਪਬਲਿਕ ਆਈ ਦੁਆਰਾ ਕੀਤੀ ਗਈ ਇੱਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤ ਅਤੇ ਹੋਰ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਨੈਸਲੇ ਦੇ ਦੋ ਸਭ ਤੋਂ ਵੱਧ ਵਿਕਣ ਵਾਲੇ ਬੇਬੀ-ਫੂਡ ਬ੍ਰਾਂਡਾਂ ਵਿੱਚ ਉੱਚ ਪੱਧਰੀ ਖੰਡ ਹੁੰਦੀ ਹੈ, ਜਦੋਂ ਕਿ ਉਹ ਯੂਨਾਈਟਿਡ ਕਿੰਗਡਮ, ਜਰਮਨੀ, ਸਵਿਟਜ਼ਰਲੈਂਡ ਵਿੱਚ ਖੰਡ ਰਹਿਤ ਵੇਚੇ ਜਾਂਦੇ ਹਨ।