ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਵਿੱਚ ਤੇਲੰਗਾਨਾ ਦੀ ਸਰਹੱਦ ਨਾਲ ਲੱਗਦੇ ਕਰੇਗੁਟਾ ਪਹਾੜੀਆਂ ਦੇ ਨੇੜੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਭਿਆਨਕ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 15 ਤੋਂ ਵੱਧ ਨਕਸਲੀਆਂ ਨੂੰ ਮਾਰ ਦਿੱਤਾ ਹੈ।
ਮਿਸ਼ਨ ‘ਸੰਕਲਪ’ ਤਹਿਤ ਕੀਤੀ ਗਈ ਕਾਰਵਾਈ
ਇਹ ਕਾਰਵਾਈ ‘ਮਿਸ਼ਨ ਸੰਕਲਪ’ ਤਹਿਤ ਕੀਤੀ ਗਈ। ਇਹ ਇਕ ਵਿਸ਼ੇਸ਼ ਕਾਰਵਾਈ ਹੈ ਜੋ ਰਾਜ ਵਿੱਚ ਵਧ ਰਹੇ ਨਕਸਲੀ ਖ਼ਤਰੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਹੈ। ਸੁਰੱਖਿਆ ਬਲਾਂ ਨੇ ਇਹ ਕਾਰਵਾਈ ਯੋਜਨਾਬੱਧ ਤਰੀਕੇ ਨਾਲ ਕੀਤੀ।
ਨਕਸਲੀਆਂ ਨੂੰ ਭਾਰੀ ਨੁਕਸਾਨ
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇਸ ਮੁਕਾਬਲੇ ਵਿੱਚ ਮਾਰੇ ਗਏ ਨਕਸਲੀਆਂ ਦੀ ਗਿਣਤੀ 15 ਤੋਂ ਵੱਧ ਹੈ, ਅਤੇ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ। ਇਹ ਨਕਸਲੀਆਂ ਵਿਰੁੱਧ ਇਸ ਸਾਲ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।
ਖੇਤਰ ਵਿੱਚ ਸਰਚ ਆਪ੍ਰੇਸ਼ਨ ਜਾਰੀ
ਮੁਕਾਬਲੇ ਤੋਂ ਬਾਅਦ, ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉੱਥੇ ਹੋਰ ਨਕਸਲੀ ਲੁਕੇ ਹੋ ਸਕਦੇ ਹਨ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਬਰਾਮਦ ਹੋਣ ਦੀ ਸੰਭਾਵਨਾ ਹੈ।
The post ਬੀਜਾਪੁਰ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਕੇ ‘ਚ 15 ਤੋਂ ਵੱਧ ਨਕਲਸੀ ਢੇਰ appeared first on TimeTv.
Leave a Reply