November 5, 2024

‘ਬਿੱਗ ਬੌਸ ਦੇ 18ਵੇਂ ਸੀਜ਼ਨ ‘ਚ ਮੁਕਾਬਲੇਬਾਜ਼ਾਂ ‘ਚੋਂ ਪੰਜਵੇਂ ਮੈਂਬਰ ਵਜੋਂ ਸ਼ਾਮਲ ਹੋਏ ਤੇਜਿੰਦਰ ਪਾਲ ਸਿੰਘ ਬੱਗਾ

Latest Entertainment News | Tejinder Pal Singh Bagga | Mumbai

ਮੁੰਬਈ : ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ (Bjp leader Tejinder Pal Singh Bagga) ਨੇ ਹਾਲ ਹੀ ‘ਚ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਦੇ 18ਵੇਂ ਸੀਜ਼ਨ ‘ਚ ਸ਼ਾਮਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਉਨ੍ਹਾਂ ਨੂੰ ਮੁਕਾਬਲੇਬਾਜ਼ਾਂ ਵਿੱਚੋਂ ਪੰਜਵੇਂ ਮੈਂਬਰ ਵਜੋਂ ਪੇਸ਼ ਕੀਤਾ। ਬੱਗਾ ਆਪਣੇ ਵਿਵਾਦਿਤ ਬਿਆਨਾਂ ਅਤੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਪੋਸਟਾਂ ਲਈ ਜਾਣੇ ਜਾਂਦੇ ਹਨ। ਬੱਗਾ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ‘ਬਿੱਗ ਬੌਸ 18’ ‘ਚ ਆਪਣੀ ਅਚਾਨਕ ਐਂਟਰੀ ਨਾਲ ਸੁਰਖੀਆਂ ‘ਚ ਰਹਿਣ ਵਾਲੇ ਤਜਿੰਦਰ ਪਾਲ ਸਿੰਘ ਬੱਗਾ ਕੌਣ ਹਨ।

ਤੇਜਿੰਦਰ ਪਾਲ ਸਿੰਘ ਬੱਗਾ ਦਾ ਜਨਮ 24 ਸਤੰਬਰ 1985 ਨੂੰ ਤਿਲਕ ਨਗਰ, ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਪੂਰੀ ਨਹੀਂ ਕੀਤੀ ਅਤੇ ਉਹ ਸਕੂਲ ਛੱਡ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ , ਦਿੱਲੀ ਤੋਂ ਬੈਚਲਰ ਪ੍ਰੈਪਰੇਟਰੀ ਪ੍ਰੋਗਰਾਮ ਦੀ ਡਿਗਰੀ ਪ੍ਰਾਪਤ ਕੀਤੀ, ਜੋ ਉਹਨਾਂ ਲਈ ਹੈ ਜੋ ਗ੍ਰੈਜੂਏਟ ਹੋਣਾ ਚਾਹੁੰਦੇ ਹਨ ਪਰ 12ਵੀਂ ਪਾਸ ਨਹੀਂ ਹਨ। ਬੱਗਾ ਨੇ IGNOU ਦੇ ਨਾਲ-ਨਾਲ ਚੀਨ ਦੀ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ, ਜਿੱਥੇ ਉਨ੍ਹਾਂ ਨੇ ‘ਰਾਸ਼ਟਰੀ ਵਿਕਾਸ’ ਵਿਚ ਇਕ ਮਹੀਨੇ ਦਾ ਡਿਪਲੋਮਾ ਕੋਰਸ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਸ਼ਹੂਰ ਭਾਰਤੀ ਸ਼ੈੱਫ ਸੰਜੀਵ ਕੁਮਾਰ ਦੀ ਅਕੈਡਮੀ ਤੋਂ ਕੁਕਿੰਗ ਦਾ ਕੋਰਸ ਵੀ ਕੀਤਾ ਹੈ।

ਜਦੋਂ ਬੱਗਾ 16 ਸਾਲਾਂ ਦੇ ਸੀ, ਉਨ੍ਹਾਂ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ) ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। 2017 ਵਿੱਚ, ਉਨ੍ਹਾਂ ਨੂੰ ਦਿੱਲੀ ਭਾਜਪਾ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਸੀ। 2020 ਵਿੱਚ, ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਰੀ ਨਗਰ ਸੀਟ ਤੋਂ ਚੋਣ ਲੜੀ, ਪਰ ਹਾਰ ਗਏ। ਇਸ ਤੋਂ ਬਾਅਦ 2021 ਵਿੱਚ ਬੀ.ਜੇ.ਪੀ ਨੇ ਉਨ੍ਹਾਂ ਨੂੰ ਬੀ.ਜੇ.ਵਾਈ.ਐਮ ਦਾ ਰਾਸ਼ਟਰੀ ਸਕੱਤਰ ਬਣਾਇਆ।

By admin

Related Post

Leave a Reply