Advertisement

ਬਿਜਲੀ ਖਪਤਕਾਰਾਂ ਲਈ ਆਈ ਇੱਕ ਖਾਸ ਖ਼ਬਰ

ਲੁਧਿਆਣਾ : ਬਿਜਲੀ ਖਪਤਕਾਰਾਂ ਲਈ ਇੱਕ ਖਾਸ ਖ਼ਬਰ ਆਈ ਹੈ। ਹੁਣ ਉਨ੍ਹਾਂ ਦੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਲਈ ਇੱਕ ਨਵਾਂ ਨੰਬਰ ਜਾਰੀ ਕੀਤਾ ਗਿਆ ਹੈ। ਆਮ ਲੋਕਾਂ ਦੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਛਾਉਣੀ ਮੁਹੱਲਾ ਸਥਿਤ ਪਾਵਰਕਾਮ ਦੇ ਦਫ਼ਤਰ ਵੱਲੋਂ ਨਵਾਂ ਨੰਬਰ 96461-31110 ਜਾਰੀ ਕੀਤਾ ਗਿਆ ਹੈ।

ਐਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਦੇ ਉੱਤਰੀ ਸਬ ਡਿਵੀਜ਼ਨ ਅਧੀਨ ਆਉਂਦੇ ਖੇਤਰਾਂ, ਛਾਉਣੀ ਮੁਹੱਲਾ, ਸਲੇਮ ਟਾਬਰੀ, ਨਾਨਕ ਨਗਰ, ਕਰਾਬਾਰਾ, ਫੰਬੜਾ, ਬਹਾਦਰਕੇ, ਜੱਸੀਆਂ ਰੋਡ, ਫਤਿਹਗੜ੍ਹ ਗੁੱਜਰਾਂ, ਮਾਝ ਫੱਗੂਵਾਲ, ਤਲਵੰਡੀ, ਕਾਦੀਆਂ, ਵਾਰਡ ਨੰਬਰ 1, ਆਜ਼ਾਦ ਨਗਰ, ਮੁਸਕੀਨ ਨਗਰ, ਬੰਦਾ ਬਹਾਦਰ ਨਗਰ, ਬਿੰਦਰਾ ਕਲੋਨੀ, ਗ੍ਰੀਨ ਸਿਟੀ 1 ਅਤੇ 2, ਅਮਨ ਨਗਰ, ਮਨਜੀਤ ਵਿਹਾਰ, ਕਾਸਾਬਾਦ, ਜਮਾਲਪੁਰ ਲਿਲੀ ਆਦਿ ਨਾਲ ਸਬੰਧਤ ਖਪਤਕਾਰ ਉਪਰੋਕਤ ਨੰਬਰ ਦੇ ਨਾਲ-ਨਾਲ ਪਾਵਰਕਾਮ ਦੇ ਟੋਲ ਫ੍ਰੀ ਨੰਬਰ 1912 ‘ਤੇ ਵੀ ਆਪਣੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

The post ਬਿਜਲੀ ਖਪਤਕਾਰਾਂ ਲਈ ਆਈ ਇੱਕ ਖਾਸ ਖ਼ਬਰ appeared first on TimeTv.

Leave a Reply

Your email address will not be published. Required fields are marked *