ਮੈਲਬੋਰਨ : ਅਫਗਾਨਿਸਤਾਨ ਦੇ ਸਟਾਰ ਲੈੱਗ ਸਪਿਨਰ ਰਾਸ਼ਿਦ ਖਾਨ (Rashid Khan) ਨੇ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ (Big Bash League) (ਬੀਬੀਐੱਲ) ਦੇ ਬਾਈਕਾਟ ਦੀ ਆਪਣੀ ਧਮਕੀ ਵਾਪਸ ਲੈ ਲਈ ਹੈ ਅਤੇ ਟੀ-20 ਫਰੈਂਚਾਈਜ਼ੀ ਟੂਰਨਾਮੈਂਟ ਦੇ 2023-24 ਸੀਜ਼ਨ ਲਈ ਖੁਦ ਨੂੰ ਉਪਲਬਧ ਕਰ ਲਿਆ ਹੈ। ਰਾਸ਼ਿਦ ਨੇ ਪਿਛਲੇ ਸਾਲ ਮਾਰਚ ਵਿੱਚ ਅਫਗਾਨਿਸਤਾਨ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਹੋਣ ਦੇ ਆਸਟ੍ਰੇਲੀਆ ਦੇ ਫ਼ੈਸਲੇ ਤੋਂ ਬਾਅਦ ਇਸ ਸਾਲ ਜਨਵਰੀ ਵਿੱਚ ਬੀਬੀਐਲ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ।
ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਕੁੜੀਆਂ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੇ ਵਿਰੋਧ ‘ਚ ਆਸਟ੍ਰੇਲੀਆ ਇਸ ਵਨਡੇ ਸੀਰੀਜ਼ ਤੋਂ ਹਟ ਗਿਆ ਹੈ। ਰਾਸ਼ਿਦ ਨੇ ਫਿਰ ਕਿਹਾ, “ਜੇਕਰ ਆਸਟ੍ਰੇਲੀਆ ਨੂੰ ਅਫਗਾਨਿਸਤਾਨ ਨਾਲ ਖੇਡਣ ‘ਚ ਕੋਈ ਸਮੱਸਿਆ ਹੈ ਤਾਂ ਫਿਰ ਮੈਂ ਬੀਬੀਐੱਲ ‘ਚ ਆਪਣੀ ਮੌਜੂਦਗੀ ਨਾਲ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਹਾਂ।” ਇਸ ਲਈ ਮੈਂ ਇਸ ਮੁਕਾਬਲੇ ‘ਚ ਆਪਣੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਾਂਗਾ।
ਆਸਟ੍ਰੇਲੀਆਈ ਐਸੋਸੀਏਟਡ ਪ੍ਰੈਸ ਦੇ ਅਨੁਸਾਰ ਇਸ 24 ਸਾਲਾ ਸਪਿਨਰ ਦਾ ਨਾਮ ਬੀਪੀਐੱਲ ਡਰਾਫਟ ‘ਚ ਵਿਦੇਸ਼ੀ ਖਿਡਾਰੀਆਂ ਦੀ ਅਧਿਕਾਰਤ ਸੂਚੀ ‘ਚ ਸ਼ਾਮਲ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਰਾਸ਼ਿਦ ਤੋਂ ਇਲਾਵਾ ਅਫਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ, ਨੂਰ ਅਹਿਮਦ ਅਤੇ ਇਜ਼ਹਾਰ ਉਲ ਹੱਕ ਨਵੀਦ ਦੇ ਨਾਂ ਵੀ ਸੂਚੀ ‘ਚ ਸ਼ਾਮਲ ਹਨ। ਬੀਬੀਐੱਲ 7 ਦਸੰਬਰ ਤੋਂ 24 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਰਾਸ਼ਿਦ ਬੀਬੀਐੱਲ ਦੇ ਪਿਛਲੇ ਛੇ ਸੀਜ਼ਨਾਂ ਤੋਂ ਐਡੀਲੇਡ ਸਟ੍ਰਾਈਕਰਜ਼ ਲਈ ਖੇਡਦੇ ਰਹੇ ਹਨ।
The post ਬਿਗ ਬੈਸ਼ ਲੀਗ ‘ਚ ਖੇਡਦੇ ਨਜ਼ਰ ਆਉਣਗੇ ਰਾਸ਼ਿਦ ਖਾਨ appeared first on Time Tv.