ਹੁਸ਼ਿਆਰਪੁਰ : ਹੁਸ਼ਿਆਰਪੁਰ ‘ਚ ਅੱਜ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਡੇਰਾ ਬਿਆਸ ਸਤਿਸੰਗ (Dera Beas Satsang) ਨੂੰ ਜਾਣ ਵਾਲਾ ਪੁਲ ਢਹਿ ਗਿਆ।ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਬੱਜਰੀ ਨਾਲ ਭਰਿਆ ਇੱਕ ਓਵਰਲੋਡ ਟਰੱਕ ਪੁੱਲ ਦੇ ਉਪਰੋਂ ਲੰਘ ਰਿਹਾ ਸੀ।
ਇਸ ਦੌਰਾਨ ਟਰੱਕ ਦਾ ਭਾਰ ਜ਼ਿਆਦਾ ਹੋਣ ਕਾਰਨ ਪੁੱਲ ਹੇਠਾਂ ਡਿੱਗ ਗਿਆ।ਉਕਤ ਪੁੱਲ ਡੇਰਾ ਬਿਆਸ ਸਤਿਸੰਗ ਭਵਨ ਨੂੰ ਜਾਂਦੀ ਸੜਕ ਨੂੰ ਜੋੜਦਾ ਸੀ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਆ ਰਿਹਾ ਸੀ, ਇਸੇ ਦੌਰਾਨ ਜਦੋਂ ਇਹ ਮਾਹਿਲਪੁਰ ਦੇ ਮੁੱਖ ਚੌਕ ਕੋਲ ਪਹੁੰਚਿਆ ਤਾਂ ਟਰੱਕ ਨੂੰ ਲੰਬਾ ਹੋਣ ਕਾਰਨ ਮੋੜ ਕੱਟਣ ‘ਚ ਮੁਸ਼ਕਲ ਹੋ ਗਈ।
ਜਦੋਂ ਟਿੱਪਰ ਮੋੜ ਲੈਣ ਲਈ ਡੇਰਾ ਬਿਆਸ ਪੁਲ ਕੋਲ ਪਹੁੰਚਿਆ ਤਾਂ 100 ਸਾਲ ਪੁਰਾਣਾ ਪੁਲ ਢਹਿ ਗਿਆ। ਟਰੱਕ ਯੂਨੀਅਨ ਅਤੇ ਸਤਿਸੰਗ ਡੇਰਾ ਬਿਆਸ ਪੁਲ ਦੇ ਡਿੱਗਣ ਨੂੰ ਲੈ ਕੇ ਰੋਸ ਪ੍ਰਗਟ ਕਰ ਰਹੇ ਹਨ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ।