ਸ੍ਰੀ ਆਨੰਦਪੁਰ ਸਾਹਿਬ : ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol) ਅਤੇ ਅਜੇ ਦੇਵਗਨ (Ajay Devgn) ਦੀ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਵਿੱਚ ਸ਼ੂਟਿੰਗ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਦਰਅਸਲ, ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਕੁਮਾਰ ਮਾਂਗਟ/ਅਭਿਸ਼ੇਕ ਪਾਠਕ ਦੀ ਫਿਲਮ ‘ਸਨ ਆਫ ਸਰਦਾਰ 2’ ਦੀ ਸ਼ੂਟਿੰਗ ਹੋਲਾ-ਮਹੱਲਾ ਦੌਰਾਨ ਚੱਲ ਰਹੀ ਸੀ।

ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਅਜੇ ਦੇਵਗਨ ਵੱਲੋਂ ਦੋ ਘੋੜਿਆਂ ‘ਤੇ ਤੇਜ਼ ਰਫ਼ਤਾਰ ਨਾਲ ਘੋੜ ਸਵਾਰੀ ਕਰਨ ਦਾ ਖ਼ਤਰਨਾਕ ਸੀਨ ਸਟੰਟ ਮੈਨ ਵੱਲੋਂ ਫ਼ਿਲਮਾਇਆ ਜਾ ਰਿਹਾ ਸੀ ਤਾਂ ਅਚਾਨਕ ਸਵਾਰ ਗੋਰਾ ਸਿੰਘ ਦਾ ਚੇਲਾ ਬਿੱਲਾ ਸਿੰਘ ਦੋਵਾਂ ਘੋੜਿਆਂ ਤੋਂ ਡਿੱਗ ਗਿਆ ਅਤੇ ਦੋਵੇਂ ਘੋੜੇ ਕਾਬੂ ਤੋਂ ਬਾਹਰ ਹੋ ਗਏ।

ਉਥੇ ਤਾਇਨਾਤ ਕਈ ਪੁਲਿਸ ਅਧਿਕਾਰੀਆਂ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਦੋਵੇਂ ਘੋੜੇ ਟਰਾਲੀ ਨਾਲ ਟਕਰਾ ਕੇ ਡਿੱਗ ਪਏ। 1 ਪੰਜਾਬ ਪੁਲਿਸ ਦੇ ਬਹਾਦਰ ਜਵਾਨ ਦੀ ਮਦਦ ਨਾਲ ਜ਼ਖਮੀ ਬਿੱਲਾ ਸਿੰਘ ਨੇ ਘੋੜਿਆਂ ਨੂੰ ਕਾਬੂ ਕੀਤਾ ਅਤੇ ਤੁਰੰਤ ਵੈਟਰਨਰੀ ਡਾਕਟਰਾਂ ਦੀ ਟੀਮ ਨੇ ਸਟੇਡੀਅਮ ਪਹੁੰਚ ਕੇ ਘੋੜਿਆਂ ਦਾ ਟੀਕਾਕਰਨ ਕੀਤਾ ਅਤੇ ਉਨ੍ਹਾਂ ਦਾ ਇਲਾਜ ਕੀਤਾ।

Leave a Reply