ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਜਲਦ ਸ਼ੁਰੂ ਹੋਣ ਵਾਲੀ ਹੈ। ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਨੇ ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਦਬਾਅ ਤੋਂ ਇਨਕਾਰ ਕੀਤਾ ਹੈ। ਰਿਕੀ ਪੋਂਟਿੰਗ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਟੀਮ ਦੇ ਕ੍ਰਿਕਟ ‘ਤੇ ਧਿਆਨ ਦੇਣਾ ਚਾਹੀਦਾ ਹੈ। ਟੀਮ ਦੇ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਗੰਭੀਰ ਨੇ ਪ੍ਰੈੱਸ ਕਾਨਫਰੰਸ ਕੀਤੀ।

ਗੰਭੀਰ ਅਜਿਹੇ ਸਮੇਂ ਮੀਡੀਆ ਦੇ ਸਾਹਮਣੇ ਸਨ, ਜਦੋਂ ਟੀਮ ਇੰਡੀਆ ਨਿਊਜ਼ੀਲੈਂਡ ਤੋਂ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ 3-0 ਨਾਲ ਹਾਰ ਗਈ ਹੈ। ਗੰਭੀਰ ਨੇ ਕਿਹਾ, “ਮੈਂ ਕਿਸੇ ਦਬਾਅ ਵਿੱਚ ਨਹੀਂ ਹਾਂ। ਗੰਭੀਰ ਨੇ ਕਿਹਾ ਕਿ ਟੀਮ ਦੇ ਸੀਨੀਅਰ ਖਿਡਾਰੀ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਵਿੱਚ ਵਾਪਸੀ ਕਰਨਗੇ।”

ਗੰਭੀਰ ਨੇ ਕਿਹਾ ਕਿ ਜੇਕਰ ਰੋਹਿਤ ਪਰਥ ਟੈਸਟ ਵਿੱਚ ਉਪਲਬਧ ਨਹੀਂ ਹੁੰਦੇ ਹਨ ਤਾਂ ਬੁਮਰਾਹ ਕਪਤਾਨੀ ਸੰਭਾਲ ਸਕਦੇ ਹਨ।” ਟੀਮ ਇੰਡੀਆ ਆਸਟ੍ਰੇਲੀਆ ‘ਚ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਇਹ ਪਰਥ ਵਿੱਚ 22 ਨਵੰਬਰ ਤੋਂ ਸ਼ੁਰੂ ਹੋਵੇਗੀ। ਆਖਰੀ ਟੈਸਟ 3 ਤੋਂ 7 ਜਨਵਰੀ ਦਰਮਿਆਨ ਖੇਡਿਆ ਜਾਵੇਗਾ।

 

 

 

The post ਬਾਰਡਰ-ਗਾਵਸਕਰ ਟਰਾਫੀ ‘ਤੇ ਗੌਤਮ ਗੰਭੀਰ ਨੇ ਕਿਹਾ ਮੈਂ ਦਬਾਅ ‘ਚ ਨਹੀਂ, ਪੋਂਟਿੰਗ ਆਸਟ੍ਰੇਲੀਆ ਦੀ ਫ਼ਿਕਰ ਕਰੇ, ਪੋਂਟਿੰਗ ਦਾ ਭਾਰਤੀ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ  appeared first on Time Tv.

Leave a Reply