ਪਟਨਾ: ਬਿਹਾਰ ਦੇ ਜਹਾਨਾਬਾਦ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਮਖਦੂਮਪੁਰ ਸਥਿਤ ਬਾਬਾ ਸਿੱਧਨਾਥ ਮੰਦਿਰ (The Baba Siddhanath Temple) ਵਿੱਚ ਅੱਜ ਤੜਕੇ ਭਗਦੜ ਮੱਚ ਗਈ। ਜਿਸ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਤੋਂ ਵੱਧ ਜ਼ਖਮੀ ਹੋ ਗਏ।

ਘਟਨਾ ਦੀ ਪੁਸ਼ਟੀ ਕਰਦੇ ਹੋਏ ਜਹਾਨਾਬਾਦ ਦੇ ਡੀ.ਐਮ ਅਲੰਕ੍ਰਿਤਾ ਪਾਂਡੇ ਨੇ ਕਿਹਾ, “ਜਹਾਨਾਬਾਦ ਜ਼ਿਲ੍ਹੇ ਦੇ ਮਖਦੂਮਪੁਰ ਵਿੱਚ ਬਾਬਾ ਸਿੱਧਨਾਥ ਮੰਦਿਰ ਵਿੱਚ ਭਗਦੜ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਜ਼ਖ਼ਮੀ ਹੋ ਗਏ। ਅਸੀਂ ਹਰ ਚੀਜ਼ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਸਥਿਤੀ ਹੁਣ ਕਾਬੂ ਹੇਠ ਹੈ।”

ਜਹਾਨਾਬਾਦ ਦੇ ਐਸ.ਐਚ.ਓ. ਦਿਵਾਕਰ ਕੁਮਾਰ ਵਿਸ਼ਵਕਰਮਾ ਨੇ ਕਿਹਾ, “ਡੀ.ਐਮ ਅਤੇ ਐਸ.ਪੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਉਹ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ… ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ… ਅਸੀਂ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਹਾਂ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਾਂ… (ਮ੍ਰਿਤਕਾਂ) ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਸੀਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਾਂਗੇ…”

ਇਸ ਦੌਰਾਨ, ਜਹਾਨਾਬਾਦ ਦੇ ਐਸ.ਡੀ.ਓ. ਵਿਕਾਸ ਕੁਮਾਰ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘ਇਹ ਇੱਕ ਦੁਖਦਾਈ ਘਟਨਾ ਹੈ… ਸਾਰੇ ਪ੍ਰਬੰਧ ਕੀਤੇ ਗਏ ਸਨ, ਅਸੀਂ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ ਅਤੇ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ।

Leave a Reply