ਰੇਵਾੜੀ : ਸ਼ਹਿਰ ਦੇ ਪਟੌਦੀ ਰੋਡ (Pataudi Road) ‘ਤੇ ਸਥਿਤ ਆਈ.ਟੀ.ਆਈ ਦੇ ਸਾਹਮਣੇ ਬਾਈਕ ਸਵਾਰ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਦੇ ਦਫਤਰ ‘ਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਦਫ਼ਤਰ ਦੇ ਅੰਦਰ ਬੈਠੇ ਦੋ ਵਿਅਕਤੀਆਂ ਨੂੰ 8 ਗੋਲੀਆਂ ਲੱਗੀਆਂ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੁਲਿਸ ਦੀਆਂ ਟੀਮਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਮੁਤਾਬਕ ਯੋਗੇਸ਼ ਅਤੇ ਰਵਿੰਦਰ ਦੋਵੇਂ ਸ਼ੁੱਕਰਵਾਰ ਦੁਪਹਿਰ ਪਟੌਦੀ ਰੋਡ ‘ਤੇ ਮਾਂ ਸ਼ੀਤਲਾ ਪ੍ਰਾਪਰਟੀ ਦੇ ਡੀਲਰ ਦਫਤਰ ‘ਚ ਬੈਠੇ ਸਨ। ਉਦੋਂ ਹੀ 2 ਬਾਈਕ ‘ਤੇ ਸਵਾਰ 4 ਬਦਮਾਸ਼ ਆ ਗਏ। ਇਸ ਤੋਂ ਪਹਿਲਾਂ ਕਿ ਦਫ਼ਤਰ ਅੰਦਰ ਬੈਠੇ ਯੋਗੇਸ਼ ਅਤੇ ਰਵਿੰਦਰ ਕੁਝ ਸਮਝ ਪਾਉਂਦੇ, ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਸੂਚਨਾ ਮਿਲਣ ਤੋਂ ਬਾਅਦ ਐਸ.ਪੀ, ਡੀ.ਐਸ.ਪੀ., ਸੀ.ਆਈ.ਏ.-1 ਦੇ ਇੰਚਾਰਜ ਸੁਮੇਰ ਸਿੰਘ ਅਤੇ ਸਦਰ ਥਾਣਾ ਇੰਚਾਰਜ ਰਜਨੀਸ਼ ਕੁਮਾਰ ਮੌਕੇ ’ਤੇ ਪੁੱਜੇ। ਜ਼ਖਮੀ ਯੋਗੇਸ਼ ਦੇ ਭਰਾ ਅਰੁਣ ਨੇ ਦੱਸਿਆ ਕਿ ਇਸ ਸਾਰੀ ਘਟਨਾ ਨੂੰ ਜ਼ਮੀਨੀ ਵਿਵਾਦ ਕਾਰਨ ਅੰਜਾਮ ਦਿੱਤਾ ਗਿਆ ਹੈ।

Leave a Reply