ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਮਾਫੀਆ ਤੋਂ ਸਾਬਕਾ ਵਿਧਾਇਕ ਬਣੇ ਮਰਹੂਮ ਮੁਖਤਾਰ ਅੰਸਾਰੀ (Former MLA Late Mukhtar Ansari) ਦੀ ਮੌਤ ਦੇ ਕੁਝ ਘੰਟਿਆਂ ਬਾਅਦ, ਬਾਂਦਾ ਦੇ ਸੀਨੀਅਰ ਜੇਲ੍ਹ ਸੁਪਰਡੈਂਟ (The Senior Jail Superintendent of Banda) ਨੂੰ ਇੱਕ ਫੋਨ ਕਾਲ ਉੱਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਇਸ ਸਬੰਧੀ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇਲ੍ਹ ਸੁਪਰਡੈਂਟ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।

ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਬਾਂਦਾ ਦੇ ਸੀਨੀਅਰ ਜੇਲ੍ਹ ਸੁਪਰਡੈਂਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ 
ਬਾਂਦਾ ਦੇ ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਲਕਸ਼ਮੀ ਨਿਵਾਸ ਮਿਸ਼ਰਾ ਨੇ ਦੱਸਿਆ ਕਿ ਬਾਂਦਾ ਡਿਵੀਜ਼ਨਲ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਵੀਰੇਸ਼ ਰਾਜ ਸ਼ਰਮਾ ਨੂੰ ਲੈਂਡਲਾਈਨ ਫ਼ੋਨ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਥਾਣਾ ਬਾਂਦਾ ਨਗਰ ਕੋਤਵਾਲੀ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਜੇਲ੍ਹ ਸੁਪਰਡੈਂਟ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਮੰਡਲ ਜੇਲ੍ਹ ਦੇ ਸੀਨੀਅਰ ਜੇਲ੍ਹ ਸੁਪਰਡੈਂਟ ਵੀਰੇਸ਼ ਰਾਜ ਸ਼ਰਮਾ ਨੇ ਦੱਸਿਆ ਕਿ ਲੈਂਡਲਾਈਨ ਫ਼ੋਨ ਨੰਬਰ ਤੋਂ ਉਨ੍ਹਾਂ ਦੇ ਸਰਕਾਰੀ (ਸੀ.ਯੂ.ਜੀ.) ਮੋਬਾਈਲ ਫ਼ੋਨ ‘ਤੇ 28/29 ਦੀ ਅੱਧੀ ਰਾਤ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।

28 ਮਾਰਚ ਨੂੰ ਇਲਾਜ ਦੌਰਾਨ ਮੁਖਤਾਰ ਅੰਸਾਰੀ ਦੀ ਹੋਈ ਸੀ ਮੌਤ 
ਜ਼ਿਕਰਯੋਗ ਹੈ ਕਿ ਬਾਂਦਾ ਜੇਲ੍ਹ ‘ਚ ਦਿਲ ਦਾ ਦੌਰਾ ਪੈਣ ਤੋਂ ਬਾਅਦ 28 ਮਾਰਚ ਨੂੰ ਮਾਫੀਆ ਅਤੇ ਪੰਜ ਵਾਰ ਵਿਧਾਇਕ ਰਹੇ ਮੁਖਤਾਰ ਅੰਸਾਰੀ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸੇ ਰਾਤ ਉਨ੍ਹਾਂ ਦੀ ਮੌਤ ਹੋ ਗਈ ਸੀ। ਪ੍ਰਸ਼ਾਸਨ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਗਈ ਧਮਕੀ ਨੂੰ ਅੰਸਾਰੀ ਦੀ ਮੌਤ ਨਾਲ ਜੋੜ ਰਿਹਾ ਹੈ।

Leave a Reply