ਬਰੇਲੀ: ਉੱਤਰ ਪ੍ਰਦੇਸ਼ ਦੀ ਬਰੇਲੀ ਲੋਕ ਸਭਾ ਸੀਟ ਤੋਂ ਬਹੁਜਨ ਸਮਾਜ ਪਾਰਟੀ (Bahujan Samaj Party) (ਬਸਪਾ) ਨੂੰ ਸ਼ਨੀਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਸ ਦੇ ਉਮੀਦਵਾਰ ਛੋਟੇ ਲਾਲ ਗੰਗਾਵਾਰ (Candidate Chote Lal Gangawar) ਦੀ ਨਾਮਜ਼ਦਗੀ ਤਕਨੀਕੀ ਆਧਾਰ ‘ਤੇ ਰੱਦ ਕਰ ਦਿੱਤੀ ਗਈ।
ਜ਼ਿਲ੍ਹਾ ਮੈਜਿਸਟ੍ਰੇਟ ਅਤੇ ਰਿਟਰਨਿੰਗ ਅਫ਼ਸਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਬਰੇਲੀ ਲੋਕ ਸਭਾ ਹਲਕੇ ਲਈ 28 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ। ਜਾਂਚ ਦੌਰਾਨ ਬਸਪਾ ਉਮੀਦਵਾਰ ਛੋਟੇਲਾਲ ਗੰਗਵਾਰ ਸਮੇਤ 14 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਅਧੂਰੇ ਪਾਏ ਗਏ ਅਤੇ ਰੱਦ ਕਰ ਦਿੱਤੇ ਗਏ। ਹੁਣ ਬਸਪਾ ਬਰੇਲੀ ਦੇ ਚੋਣ ਮੈਦਾਨ ਤੋਂ ਬਾਹਰ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਬਰੇਲੀ ਤੋਂ ਬਸਪਾ ਉਮੀਦਵਾਰ ਛੋਟੇਲਾਲ ਗੰਗਵਾਰ ਨੇ ਦੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇੱਕ 16 ਅਤੇ 18 ਅਪ੍ਰੈਲ ਨੂੰ ਕੀਤਾ ਗਿਆ ਸੀ। ਬਸਪਾ ਉਮੀਦਵਾਰ ਦੇ ਫਾਰਮ ਵਿੱਚ ਕੁਝ ਕਾਲਮ ਖਾਲੀ ਸਨ। ਇਸ ਕਾਰਨ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ।