ਬਰਖ਼ਾਸਤ AIG ਰਾਜਜੀਤ ਸਿੰਘ ਖ਼ਿਲਾਫ਼ ਵੱਡੀ ਕਾਰਵਾਈ
By admin / February 6, 2024 / No Comments / Punjabi News
ਚੰਡੀਗੜ੍ਹ: ਨਸ਼ਿਆਂ ਦੇ ਮਾਮਲੇ ਵਿੱਚ ਬਰਖ਼ਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ (Rajjit Singh) ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਖ਼ਿਲਾਫ਼ ਇੱਕ ਵਾਰ ਫਿਰ ਲੁੱਕਆਊਟ ਨੋਟਿਸ (Lookout notice) ਜਾਰੀ ਕੀਤਾ ਗਿਆ ਹੈ। ਰਾਜਜੀਤ ਸਿੰਘ ਅਕਤੂਬਰ 2023 ਤੋਂ ਫਰਾਰ ਹੈ। ਪੰਜਾਬ ਇੰਟੈਲੀਜੈਂਸ ਨੇ ਰਾਜਜੀਤ ਦੇ ਵਿਦੇਸ਼ ਭੱਜਣ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਪੰਜਾਬ ਪੁਲਿਸ ਨੇ NIA ਦਾ ਸਹਿਯੋਗ ਮੰਗਿਆ ਹੈ। ਉਥੇ ਹੀ ਇੰਟੈਲੀਜੈਂਸ ਨੇ ਇਨਪੁਟ ਨੂੰ ਪੁਖਤਾ ਕਰਨ ਲਈ ਪੰਜਾਬ ਪੁਲਸ ਨੇ ਰਾਜਜੀਤ ਦੇ ਖ਼ਿਲਾਫ ਫਿਰ ਤੋਂ ਦੇਸ਼ ਭਰ ਵਿਚ ਇੰਟਰਨੈਸ਼ਨਲ ਏਅਰਪੋਰਟ ’ਚ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਏਅਰਪੋਰਟਾਂ ’ਤੇ ਰਾਜਜੀਤ ਦੇ ਜਾਂਚ ਕੀਤੀ ਜਾਵੇਗੀ ਕਿ ਉਹ ਕਿਸ ਦੇਸ਼ ਵਿਚ ਗਿਆ ਹੈ। ਡਰੱਗ ਤੇ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਵੀ ਰਾਜਜੀਤ ਦੇ ਵਿਦੇਸ਼ ਭੱਜਣ ਦੇ ਸੰਕੇਤ ਦਿੱਤੇ ਹਨ।
ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੀਮ ਨੇਪਾਲ, ਮਹਾਰਾਸ਼ਟਰ ਸਮੇਤ ਹੋਰ ਏਅਰਪੋਰਟਾਂ ਤੋਂ ਜਾਣਕਾਰੀ ਲੈ ਰਹੀ ਹੈ। ਉਸ ਦੇ ਨੇਪਾਲ ਤੋਂ ਹੁੰਦੇ ਹੋਏ ਵਿਦੇਸ਼ ਭੱਜਣ ਦੇ ਇਨਪੁਟ ਮਿਲੇ ਹਨ। ਰਾਜਜੀਤ ਦੇ ਵਿਦੇਸ਼ਾਂ ਵਿਚ ਰਹਿ ਰਹੇ ਕਰੀਬੀ ਵੀ ਰਡਾਰ ’ਤੇ ਹਨ। ਜਾਂਚ ਏਜੰਸੀਆਂ ਨੇ ਇਨ੍ਹਾਂ ਦੀ ਡਿਟੇਲ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਡਰੱਗ ਤਸਕਰੀ ਦੇ ਇਸ ਮਾਮਲੇ ਵਿਚ ਮੁਲਜ਼ਮ ਰਾਜਜੀਤ 20 ਅਕਤੂਬਰ 2023 ਤੋਂ ਫਰਾਰ ਚੱਲ ਰਿਹਾ ਹੈ।
ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਰਾਜਜੀਤ ਦੀ ਪ੍ਰਾਪਰਟੀ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਟੀ. ਐੱਫ. ਨੇ ਵਿੱਤ ਮੰਤਰਾਲੇ ਨੂੰ ਪੱਤਰ ਭੇਜਿਆ ਹੈ। ਇਸ ਵਿਚ ਮੁਲਜ਼ਮ ਦੀ ਪ੍ਰਾਪਰਟੀ ਅਟੈਚ ਕਰਨ ਦਾ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ’ਤੇ ਕੇਂਦਰ ਸਰਕਾਰ ਦੀ ਸੰਬੰਧਤ ਏਜੰਸੀ ਦੀ ਕਮੇਟੀ ਨੂੰ ਰਾਜਜੀਤ, ਉਸ ਦੀ ਪਤਨੀ, ਬੇਟੀ ਨੂੰ 9 ਫਰਵਰੀ ਤਕ ਦਿੱਲੀ ਵਿਚ ਅਥਾਰਿਟੀ ਦੇ ਸਾਹਮਣੇ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜੇ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਰਾਜਜੀਤ ਦੀ ਪ੍ਰਾਪਟੀ ਅਟੈਚ ਕੀਤੀ ਜਾਵੇਗੀ। ਇਸ ਲਈ ਰਾਜਜੀਤ ਦੀ ਪੰਜਾਬ ਵਿਚ ਨੌ ਪ੍ਰਾਪਰਟੀਆਂ ਦੀ ਪਛਾਣ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਰਾਜਜੀਤ ਦੇ ਬੈਂਕ ਖਾਤਿਆਂ ਵਿਚ ਪਿਛਲੇ 10 ਸਾਲਾਂ ਦੌਰਾਨ 13 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਜ਼ਿਆਦਾ ਲੈਣ ਦੇਣ ਰਾਜਜੀਤ ਦੇ ਖਾਤਿਆਂ ਵਿਚ ਹੋਇਆ ਹੈ। ਉਥੇ ਹੀ ਅਣਜਾਣ ਖਾਤਿਆਂ ਰਾਹੀਂ ਵੀ ਲੈਣ ਦੇਣ ਕੀਤਾ ਗਿਆ ਹੈ। ਐੱਸ. ਟੀ. ਐੱਫ. ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਵਿਜੀਲੈਂਸ ਬਿਊਰੋ ਨੇ ਇਕ ਐੱਸ. ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਹੈ।