ਬਦਾਊਂ: ਉੱਤਰ ਪ੍ਰਦੇਸ਼ ਦੇ ਬਦਾਊਂ ਵਿੱਚ ਸੀ.ਐਮ.ਓ. ਦਫ਼ਤਰ ਦੇ ਇਕ ਕਲਰਕ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਹੈ। ਬਰੇਲੀ ਦੀ ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਫੜਿਆ ਹੈ। ਉਸਨੇ ਇਕ ਮਹਿਲਾ ਕਰਮਚਾਰੀ ਤੋਂ 17 ਹਜ਼ਾਰ ਦੀ ਰਿਸ਼ਵਤ ਲਈ ਹੈ, ਜਿਵੇਂ ਹੀ ਉਸਨੇ ਪੈਸੇ ਲੈ ਕੇ ਆਪਣੀ ਸਕੂਟੀ ਦੀ ਡਿੰਕੀ ਵਿੱਚ ਰੱਖੇ, ਬਰੇਲੀ ਦੀ ਵਿਜੀਲੈਂਸ ਟੀਮ ਉੱਥੇ ਪਹੁੰਚੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਤੁਹਾਨੂੰ ਦੱਸ ਦੇਈਏ ਕਿ ਕਮਿਊਨਿਟੀ ਹੈਲਥ ਸੈਂਟਰ ਕਾਦਰ ਚੌਕ ਵਿੱਚ ਡਾਰਕਰੂਮ ਸਹਾਇਕ ਵਜੋਂ ਤਾਇਨਾਤ ਸੁਨੀਲ ਕੁਮਾਰ ਇਸ ਸਮੇਂ ਸੀ.ਐਮ.ਓ. ਦਫ਼ਤਰ ਵਿੱਚ ਕਲਰਕ ਸੰਜੇ ਦੇ ਸਹਾਇਕ ਵਜੋਂ ਕੰਮ ਕਰਦਾ ਹੈ। ਉਹ ਸੀ.ਐਚ.ਸੀ. ਕਰਮਚਾਰੀਆਂ ਦੀ ਤਨਖਾਹ ਕਢਵਾਉਂਦਾ ਸੀ, ਇਸ ਲਈ ਉਹ ਉਨ੍ਹਾਂ ਕਰਮਚਾਰੀਆਂ ਤੋਂ ਰਿਸ਼ਵਤ ਲੈਂਦਾ ਸੀ। ਇਸ ਵਾਰ ਉਸਨੇ ਇਕ ਮਹਿਲਾ ਕਰਮਚਾਰੀ ਤੋਂ 17 ਹਜ਼ਾਰ ਦੀ ਰਿਸ਼ਵਤ ਲਈ। ਪਰ, ਬਰੇਲੀ ਦੀ ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ।
ਘੱਟ ਪੈਸੇ ਲਈ ਰਾਜ਼ੀ ਨਹੀਂ ਹੋਇਆ ਸੁਨੀਲ ਕੁਮਾਰ
ਜਾਣਕਾਰੀ ਅਨੁਸਾਰ, ਡੀ.ਐਮ ਰੋਡ ਦੀ ਰਹਿਣ ਵਾਲੀ ਅੰਸ਼ੂ ਲਗਭਗ ਪੰਜ-ਛੇ ਮਹੀਨੇ ਪਹਿਲਾਂ ਸੀ.ਐਚ.ਸੀ. ਜਗਤ ਵਿੱਚ ਬੀ.ਐਚ.ਡਬਲਯੂ. ਦੇ ਅਹੁਦੇ ‘ਤੇ ਮ੍ਰਿਤਕ ਆਸ਼ਰਿਤ ਵਜੋਂ ਨੌਕਰੀ ਕਰਦੀ ਸੀ। ਉਸਦੀ ਲਗਭਗ ਪੰਜ ਮਹੀਨਿਆਂ ਤੋਂ ਤਨਖਾਹ ਬਕਾਇਆ ਸੀ। ਉਨ੍ਹਾਂ ਦੀ ਤਨਖਾਹ ਕਢਵਾਉਣ ਲਈ ਸੁਨੀਲ 30 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ । ਮਹਿਲਾ ਕਰਮਚਾਰੀ 5 ਹਜ਼ਾਰ ਰੁਪਏ ਲੈ ਕੇ ਆਈ ,ਪਰ ਸੁਨੀਲ ਨੇ ਉਸਨੂੰ ਭਜਾ ਦਿੱਤਾ । ਫਿਰ ਉਸਨੇ 7 ਹਜ਼ਾਰ ਦਿੱਤੇ , ਪਰ ਫਿਰ ਵੀ ਨਹੀਂ ਮੰਨਿਆ । ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਅੰਸ਼ੂ ਨੇ ਬਰੇਲੀ ਵਿਜੀਲੈਂਸ ਟੀਮ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਟੀਮ ਨੇ ਯੋਜਨਾ ਬਣਾਈ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਫੜ ਲਿਆ। ਹੁਣ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
The post ਬਦਾਊਂ ‘ਚ CMO ਦਫ਼ਤਰ ਦਾ ਕਲਰਕ 17 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਰੰਗੇ ਹੱਥੀਂ ਕੀਤਾ ਗਿਆ ਕਾਬੂ appeared first on TimeTv.
Leave a Reply