ਮੁੰਬਈ : ਸਟੂਡੀਓ ਗ੍ਰੀਨ ਫਿਲਮਜ਼ ਦੇ ਨਿਰਮਾਤਾ ਕੇ.ਈ. ਗਿਆਨਵੇਲ ਰਾਜਾ ਦੁਆਰਾ ਪੇਸ਼ ਕੀਤੀ ਗਈ, ‘Thangalaan’ ਦਾ ਨਿਰਦੇਸ਼ਨ ਪਾ.ਰੰਜੀਤ ਦੁਆਰਾ ਕੀਤਾ ਗਿਆ ਹੈ। ਰੰਜੀਤ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਚਿਆਂ ਵਿਕਰਮ ਮੁੱਖ ਭੂਮਿਕਾ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੇ ਹੁਣ ਤੱਕ 100 ਕਰੋੜ ਦੀ ਕਮਾਈ ਕਰਕੇ ਇੱਕ ਵੱਡਾ ਮੀਲ ਪੱਥਰ ਛੂਹ ਲਿਆ ਹੈ।
ਇਸ ਫਿਲਮ ਨੂੰ ਮਸ਼ਹੂਰ ਫਿਲਮ ਮੇਕਰ ਪਾ. ਰੰਜੀਤ ਦੁਆਰਾ ਬਣਾਿੲਆ ਗਿਆ ਹੈ, ਇਸ ਵਿੱਚ ਚਿਯਾਨ ਵਿਕਰਮ, ਪਾਰਵਤੀ, ਮਾਲਵਿਕਾ ਮੋਹਨਨ, ਪਸੁਪਤੀ, ਡੇਨੀਅਲ ਕੈਲਡਾਚਿਰੋਨ ਅਤੇ ਹੋਰ ਕਲਾਕਾਰ ਹਨ। ‘Thangalaan’ ਦੀ ਕਹਾਣੀ ਕੋਲਾਰ ਗੋਲਡ ਫੀਲਡਜ਼ ਦੇ ਇਤਿਹਾਸਕ ਦੌਰ ‘ਤੇ ਅਧਾਰਤ ਹੈ ਅਤੇ ਪਿਛਲੀਆਂ ਕਈ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਦੇ ਅਸਲ ਸੰਘਰਸ਼ ਅਤੇ ਨਿਆਂ ਲਈ ਲੜਾਈ ਨੂੰ ਦਰਸਾਉਂਦੀ ਹੈ। ਇਹ ਕਹਾਣੀ ਸੱਚੇ ਰਹੱਸ ਦੇ ਤੱਤਾਂ ਅਤੇ ਇੱਕ ਵਿਲੱਖਣ ਫਿਲਮ ਨਿਰਮਾਣ ਸ਼ੈਲੀ ਨਾਲ ਪੇਸ਼ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਚਿਆਨ ਵਿਕਰਮ ਦੀ ਜ਼ਬਰਦਸਤ ਅਤੇ ਸ਼ਾਨਦਾਰ ਪਰਫਾਰਮੈਂਸ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ।
ਇਹ ਫਿਲਮ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਈ ਸੀ। ਇਸ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਬਰਾਬਰ ਦੀਆਂ ਸਮੀਖਿਆਵਾਂ ਪ੍ਰਾਪਤ ਹੋਈਆਂ ਹਨ। ਫਿਲਮ ਨੇ ਆਪਣੇ ਮਨੋਰੰਜਨ ਮੁੱਲ ਦੇ ਨਾਲ ਪ੍ਰਸ਼ੰਸਕਾਂ ਦੇ ਉਤਸ਼ਾਹ ਅਤੇ ਉਮੀਦਾਂ ‘ਤੇ ਖਰਾ ਉਤਰਿਆ ਹੈ। ਇਸ ਦੇ ਨਾਲ ਹੀ ਇਸ ਨੇ ਦੁਨੀਆ ਭਰ ‘ਚ 100 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਵੀ ਕਰ ਲਿਆ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 26 ਕਰੋੜ ਰੁਪਏ ਦਾ ਜ਼ਬਰਦਸਤ ਕਲੈਕਸ਼ਨ ਕੀਤਾ, ਜੋ ਕਿ ਚਿਆਨ ਵਿਕਰਮ ਦੇ ਕਰੀਅਰ ਦੀ ਵੱਡੀ ਪ੍ਰਾਪਤੀ ਹੈ।
‘Thangalaan’ ਦੀ ਬਾਕਸ ਆਫਿਸ ਸਫ਼ਲਤਾ ਸਿਰਫ ਤਾਮਿਲ ਖੇਤਰਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਸ ਨੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਅਜਿਹੇ ‘ਚ ਹੁਣ ਮੇਕਰਸ ਨੇ ਫਿਲਮ ਨੂੰ ਉੱਤਰ ਭਾਰਤ ‘ਚ 6 ਸਤੰਬਰ ਤੋਂ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਕਸ ਆਫਿਸ ਕਲੈਕਸ਼ਨ ‘ਚ ਜ਼ਬਰਦਸਤ ਵਾਧਾ ਹੋਵੇਗਾ।