ਮੁੰਬਈ: ਫਿਲਮ ‘ਆਰ.ਆਰ.ਆਰ’ ਦੇ ਅਦਾਕਾਰ ਰਾਮ ਚਰਨ (Actor Ram Charan) ਨੇ ਇਤਿਹਾਸ ਰਚ ਦਿੱਤਾ ਹੈ। ਅਦਾਕਾਰ ਨੂੰ ਮੈਲਬੌਰਨ ਦੇ ਇੰਡੀਅਨ ਫਿਲਮ ਫੈਸਟੀਵਲ (The Indian Film Festival) ਵਿੱਚ ਭਾਰਤੀ ਕਲਾ ਅਤੇ ਸੱਭਿਆਚਾਰ ਦੇ ਰਾਜਦੂਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਮ ਚਰਨ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। IFFM ਵਿਕਟੋਰੀਅਨ ਰਾਜ ਸਰਕਾਰ ਦੁਆਰਾ ਹਰ ਸਾਲ ਆਯੋਜਿਤ ਇੱਕ ਅਧਿਕਾਰਤ ਫਿਲਮ ਉਤਸਵ ਹੈ। ਇਸ ਸਾਲ ਇਹ 15-24 ਅਗਸਤ ਤੱਕ ਚੱਲੇਗਾ।

ਇੰਡੀਅਨ ਫਿਲਮ ਫੈਸਟੀਵਲ ਮੈਲਬੌਰਨ (IFFM) ਨੇ ਇਸ ਵਾਰ ਰਾਮ ਚਰਨ ਨੂੰ ਅੰਬੈਸਡਰ ਗੈਸਟ ਐਲਾਨਿਆ ਹੈ। ਅਦਾਕਾਰ ਨੂੰ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਭਾਰਤੀ ਕਲਾ ਅਤੇ ਸੱਭਿਆਚਾਰ ਦੇ ਰਾਜਦੂਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਮ ਚਰਨ ਦੀ ਫਿਲਮ ‘RRR’ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 1,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਫ਼ਿਲਮ ਦੇ ਹਿੱਟ ਗੀਤ ‘ਨਟੂ-ਨਟੂ’ ਨੂੰ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ।

ਫੈਸਟੀਵਲ ਵਿੱਚ ਭਾਗ ਲੈਣ ਬਾਰੇ ਆਪਣੀ ਉਤਸਾਹ ਜ਼ਾਹਰ ਕਰਦੇ ਹੋਏ ਰਾਮ ਚਰਨ ਨੇ ਕਿਹਾ- ‘ਮੈਂ ਮੈਲਬੌਰਨ ਦੇ ਇੰਡੀਅਨ ਫਿਲਮ ਫੈਸਟੀਵਲ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ, ਜੋ ਅੰਤਰਰਾਸ਼ਟਰੀ ਮੰਚ ‘ਤੇ ਭਾਰਤੀ ਸਿਨੇਮਾ ਦੀ ਵਿਭਿੰਨਤਾ ਅਤੇ ਅਮੀਰੀ ਦਾ ਜਸ਼ਨ ਮਨਾਉਂਦਾ ਹੈ। ਸਾਡੇ ਫਿਲਮ ਉਦਯੋਗ ਦੀ ਨੁਮਾਇੰਦਗੀ ਕਰਨਾ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਅਤੇ ਸਿਨੇਫਾਈਲਾਂ ਨਾਲ ਜੁੜਨਾ ਇੱਕ ਸਨਮਾਨ ਹੈ। ਮੈਲਬੌਰਨ ਵਿੱਚ ਦਰਸ਼ਕਾਂ ਨਾਲ ਇਸ ਪਲ ਨੂੰ ਸਾਂਝਾ ਕਰਨ ਲਈ ਮੈਂ ਬਹੁਤ ਖੁਸ਼ ਹਾਂ।

Leave a Reply