ਮੁੰਬਈ: ਫਿਲਮ ‘ਦੰਗਲ’ ਦੇ ਡਾਇਰੈਕਟਰ ਨਿਤੇਸ਼ ਤਿਵਾਰੀ (Director Nitesh Tiwari) ਦੀ ਮਿਥਿਹਾਸਕ ਫਿਲਮ ‘ਰਾਮਾਇਣ’ (Ramayan) ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਹੈ, ਜਿਸ ਦੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ। ਇਸ ਫਿਲਮ ‘ਚ ਰਣਬੀਰ ਕਪੂਰ ਮਰਿਯਾਦਾ ਪੁਰਸ਼ੋਤਮ ਭਗਵਾਨ ਰਾਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਇਸ ਤੋਂ ਇਲਾਵਾ ਖ਼ਬਰਾਂ ਮੁਤਾਬਕ KGF ਸਟਾਰ ਯਸ਼ ਫਿਲਮ ‘ਚ ‘ਰਾਵਣ’ ਤੇ ਸਾਈ ਪੱਲਵੀ ਮਾਤਾ ਸੀਤਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਇਸ ਫਿਲਮ ‘ਚ ਸਨੀ ਦਿਓਲ ਹਨੂੰਮਾਨ ਦਾ ਕਿਰਦਾਰ ਨਿਭਾਉਣਗੇ।ਹੁਣ ਤਾਜ਼ਾ ਖ਼ਬਰਾਂ ਮੁਤਾਬਕ ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਰਾਮ ਦੇ ਛੋਟੇ ਭਰਾ ਲਕਸ਼ਮਣ ਦੇ ਰੋਲ ਲਈ ਐਕਟਰ ਦੀ ਤਲਾਸ਼ ਵੀ ਖਤਮ ਹੋ ਗਈ ਹੈ।

ਖ਼ਬਰਾਂ ਦੇ ਮੁਤਾਬਕ, ਟੀਵੀ ਸਟਾਰ ਰਵੀ ਦੂਬੇ ਨੂੰ ਡਾਇਰੈਕਟਰ ਨਿਤੀਸ਼ ਤਿਵਾਰੀ ਦੀ ਮੋਸਟ ਅਵੇਟਿਡ ਫਿਲਮ ‘ਰਾਮਾਇਣ’ ‘ਚ ਰਣਬੀਰ ਕਪੂਰ ਦੇ ਛੋਟੇ ਭਰਾ ਲਕਸ਼ਮਣ ਦਾ ਕਿਰਦਾਰ ਨਿਭਾਉਂਦੇ ਦੇਖਿਆ ਜਾ ਸਕਦਾ ਹੈ।ਹਾਲਾਂਕਿ, ਜਮਾਈ ਰਾਜਾ ਦੇ ਅਭਿਨੇਤਾ ਰਵੀ ਦੂਬੇ ਜਾਂ ਨਿਰਮਾਤਾਵਾਂ ਦੁਆਰਾ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਰਵੀ ਦੂਬੇ ਟੀਵੀ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਵੈੱਬ ਸੀਰੀਜ਼ ‘ਲਖਨ ਲੀਲਾ ਭਾਰਗਵ’ ਵਿੱਚ ਆਪਣੇ 28 ਮਿੰਟ ਲੰਬੇ ਮੋਨੋਲੋਗ ਲਈ ਕਾਫੀ ਤਾਰੀਫ ਪ੍ਰਾਪਤ ਕੀਤੀ ਸੀ।

ਖ਼ਬਰਾਂ ਦੀ ਮੰਨੀਏ ਤਾਂ ਰਣਬੀਰ ਕਪੂਰ ਅਤੇ ਸਾਈ ਪੱਲਵੀ ਸਟਾਰਰ ਫਿਲਮ ‘ਰਾਮਾਇਣ’ ਦਾ ਕੁੱਲ ਸ਼ੈਡਿਊਲ 60 ਦਿਨ ਦਾ ਹੋਣ ਵਾਲਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਮਿਥਿਹਾਸਕ ਫਿਲਮ ਦੀ ਸ਼ੂਟਿੰਗ ਸ਼ੈਡਿਊਲ ਦੀ ਅੱਧੀ ਸ਼ੂਟਿੰਗ ਮੁੰਬਈ ਅਤੇ ਅੱਧੀ ਲੰਡਨ ‘ਚ ਹੋਵੇਗੀ। ਰਣਬੀਰ ਕਪੂਰ ਨੇ ‘ਰਾਮਾਇਣ’ ‘ਚ ਭਗਵਾਨ ਰਾਮ ਦੀ ਭੂਮਿਕਾ ਲਈ ਤਿਆਰੀਆਂ ’ਚ ਜੁਟੇ ਹਨ।ਫਿਲਹਾਲ ਫਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਜਿਵੇਂ ਹੀ ਫਿਲਮ ਦੀ ਕਾਸਟ ਫਾਈਨਲ ਹੋਵੇਗੀ, ਫਿਲਮ ਫਲੋਰ ‘ਤੇ ਚਲੀ ਜਾਵੇਗੀ। ਕੁਝ ਦਿਨ ਪਹਿਲਾਂ ਹੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਨਿਤੇਸ਼ ਤਿਵਾਰੀ ਰਾਮਾਇਣ ਨੂੰ ਤਿੰਨ ਹਿੱਸਿਆਂ ਵਿੱਚ ਬਣਾ ਰਹੇ ਹਨ।

Leave a Reply