ਮੁੰਬਈ : ਕੰਨੜ ਫਿਲਮਾਂ ਦੇ ਮਸ਼ਹੂਰ ਅਦਾਕਾਰ ਹਰੀਸ਼ ਰਾਏ ਦਾ ਥਾਈਰਾਇਡ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ। ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਸ ਜਾਨਲੇਵਾ ਬਿਮਾਰੀ ਨਾਲ ਲੜ ਰਹੇ ਸਨ। 55 ਸਾਲਾ ਹਰੀਸ਼ ਸਾਊਥ ਇੰਡੀਆ ਦੀ ਸਿਨੇਮਾ ਜਗਤ ਦੇ ਇੱਕ ਚਮਕਦੇ ਸਿਤਾਰੇ ਸਨ। ਉਨ੍ਹਾਂ ਨੇ ਕੰਨੜ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਦੀਆਂ ਕਈ ਫਿਲਮਾਂ ਵਿੱਚ ਦਹਾਕਿਆਂ ਤੱਕ ਜ਼ੋਰਦਾਰ ਭੂਮਿਕਾਵਾਂ ਨਿਭਾਈਆਂ। ਹਰੀਸ਼ ਰਾਏ ਨੇ ਬਲਾਕਬਸਟਰ ਫਿਲਮ ਕੇ.ਜੀ.ਐਫ. ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਕਰਨਾਟਕ ਦੇ ਡਿਪਟੀ ਸੀ.ਐਮ. ਡੀਕੇ ਸ਼ਿਵਕੁਮਾਰ ਨੇ ਐਕਸ ‘ਤੇ ਦੁੱਖ ਜ਼ਾਹਰ ਕੀਤਾ ਹੈ।
ਕੰਨੜ ਵਿੱਚ ਪੋਸਟ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕੰਨੜ ਸਿਨੇਮਾ ਦੇ ਮਸ਼ਹੂਰ ਵਿਲੇਨ ਹਰੀਸ਼ ਰਾਏ ਦੇ ਤੁਰ ਜਾਣ ਨਾਲ ਫਿਲਮ ਇੰਡਸਟਰੀ ਨੂੰ ਗਹਿਰਾ ਸਦਮਾ ਲੱਗਿਆ ਹੈ। ਕੈਂਸਰ ਨਾਲ ਜੂਝ ਰਹੇ ਹਰੀਸ਼ ਦੇ ਤੁਰ ਜਾਣ ਨਾਲ ਫਿਲਮੀ ਦੁਨੀਆ ਸੁੰਨੀ ਹੋ ਗਈ। ‘ਓਮ’, ‘ਹੈਲੋ ਯਮ’, ‘ਕੇ.ਜੀ.ਐਫ’ ਅਤੇ ‘ਕੇ.ਜੀ.ਐਫ 2’ ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸ਼ਿਵਕੁਮਾਰ ਨੇ ਅਰਦਾਸ ਕੀਤੀ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਇਸ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ। ਓਮ ਸ਼ਾਂਤੀ।
ਹਰੀਸ਼ ਦੀ ਬਿਮਾਰੀ ਦੀ ਸ਼ੁਰੂਆਤ 2022 ਵਿੱਚ ਹੋਈ ਸੀ। ਉਨ੍ਹਾਂ ਦੱਸਿਆ ਕਿ ਇੱਕ ਫ਼ਿਲਮ ਲਈ ਦਾੜ੍ਹੀ ਵਧਾਈ ਸੀ ਤਾਂ ਜੋ ਗਲੇ ਦੇ ਕੈਂਸਰ ਦੀ ਸੋਜ ਛੁਪ ਸਕੇ। ਉਹ ਆਪਣੀਆਂ ਮੁਸੀਬਤਾਂ ਕਦੇ ਅੰਦਰ ਨਹੀਂ ਰੱਖਦੇ ਸਨ। ਕੇਜੀਐੱਫ ਦੇ ਕੋ-ਸਟਾਰ ਯਸ਼ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਸੀ। ਇਲਾਜ ਦੇ ਖਰਚ ਨੇ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੱਤਾ। ਮੀਡੀਆ ਨੂੰ ਦੱਸਿਆ ਕਿ ਇੱਕ ਇੰਜੈਕਸ਼ਨ 3.55 ਲੱਖ ਰੁਪਏ ਦਾ ਪੈਂਦਾ ਹੈ। ਹਰ 63 ਦਿਨਾਂ ਦੇ ਚੱਕਰ ਵਿੱਚ ਤਿੰਨ ਟੀਕੇ ਜ਼ਰੂਰੀ ਹਨ, ਯਾਨੀ 10.5 ਲੱਖ ਰੁਪਏ ਪ੍ਰਤੀ ਰਾਊਂਡ। ਹਰੀਸ਼ ਰਾਏ ਨੇ ਕਈ ਯਾਦਗਾਰ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ‘ਸਮਰਾ’, ‘ਬੈਂਗਲੋਰ ਅੰਡਰਵਰਲਡ’, ‘ਜੋੜੀਹੱਕੀ’, ‘ਰਾਜ ਬਹਾਦਰ’, ‘ਸੰਜੂ ਵੈਡਸ ਗੀਤਾ’, ‘ਸਵਯੰਵਰ’, ‘ਨੱਲਾ’ ਸਮੇਤ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ। ਪਰ ‘ਕੇ.ਜੀ.ਐੱਫ.’ ਵਿੱਚ ਖਾਸਿਮ ਦਾ ਕਿਰਦਾਰ ਨਿਭਾ ਕੇ ਉਹ ਹਰ ਘਰ ਪਹੁੰਚੇ।
The post ਫ਼ਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਕੰਨੜ ਫਿਲਮਾਂ ਦੇ ਮਸ਼ਹੂਰ ਅਦਾਕਾਰ ਹਰੀਸ਼ ਰਾਏ ਦਾ ਹੋਇਆ ਦੇਹਾਂਤ appeared first on TimeTv.



Leave a Reply