ਉੱਤਰਾਖੰਡ: ਉੱਤਰਾਖੰਡ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ‘ਫਰਜ਼ੀ ਰਜਿਸਟਰੀ ਘੁਟਾਲੇ’ ਮਾਮਲੇ (‘Fake Registry Scam’ Case) ਵਿੱਚ ਪੰਜ ਰਾਜਾਂ ਵਿੱਚ ਈ.ਡੀ ਦੀ ਕਾਰਵਾਈ ਜਾਰੀ ਹੈ। ਈ.ਡੀ ਹਰ ਜਗ੍ਹਾ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਸੂਤਰਾਂ ਅਨੁਸਾਰ ਜਾਂਚ ਏਜੰਸੀ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਉਤਰਾਖੰਡ, ਆਸਾਮ, ਪੰਜਾਬ ਦੇ ਲੁਧਿਆਣਾ ਸਮੇਤ ਹੋਰ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਜਾਣਕਾਰੀ ਮੁਤਾਬਕ ਦੇਹਰਾਦੂਨ ਅਤੇ ਰਿਸ਼ੀਕੇਸ਼ ‘ਚ ਵੀ ਕਈ ਥਾਵਾਂ ‘ਤੇ ਇਹ ਛਾਪੇਮਾਰੀ ਜਾਰੀ ਹੈ। ਇਹ ਕਾਰਵਾਈ ਕਈ ਭੂ-ਮਾਫ਼ੀਆ, ਰਜਿਸਟਰੀ ਦਫ਼ਤਰ ਵਿੱਚ ਕੰਮ ਕਰਦੇ ਸਰਕਾਰੀ ਮੁਲਾਜ਼ਮ-ਅਫ਼ਸਰਾਂ, ਸਰਕਾਰੀ ਵਕੀਲਾਂ ਅਤੇ ਕੁਝ ਬਿਲਡਰਾਂ ਦੇ ਟਿਕਾਣਿਆਂ ‘ਤੇ ਚੱਲ ਰਹੀ ਹੈ।

ਇਹ ਸੀ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਜੁਲਾਈ 2022 ਵਿੱਚ ਦੇਹਰਾਦੂਨ ਫਰਜ਼ੀ ਰਜਿਸਟਰੀ ਘੋਟਾਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਪੁਲਿਸ 18 ਕੇਸ ਦਰਜ ਕਰ ਚੁੱਕੀ ਹੈ। ਇਸ ਦੇ ਨਾਲ ਹੀ 20 ਤੋਂ ਵੱਧ ਦੋਸ਼ੀ ਜੇਲ੍ਹ ਵਿੱਚ ਬੰਦ ਹਨ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਦੋ ਵੱਡੇ ਵਕੀਲ ਵੀ ਦੋਸ਼ੀ ਹਨ।

Leave a Reply