November 5, 2024

ਪੰਜਾਬ ਸਰਕਾਰ ਵੱਲੋਂ ਅਨੰਦਪੁਰ ਸਾਹਿਬ ਬਣਾਏ ‘ਚ ਜਾਣਗੇ ਹੋਰ ਨਵੇਂ ਖੇਡ ਮੈਦਾਨ

ਅਨੰਦਪੁਰ ਸਾਹਿਬ : ਹਰਜੋਤ ਸਿੰਘ ਬੈਂਸ (Harjot Singh Bains) ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਖਿਡਾਰੀਆਂ ਨੂੰ ਖੇਡਾਂ ਲਈ ਢੁੱਕਵਾਂ ਵਾਤਾਵਰਣ ਦੇਣ ਲਈ 50 ਹੋਰ ਖੇਡ ਮੈਦਾਨ ਅਗਲੇ ਦੋ ਸਾਲਾਂ ਵਿਚ ਤਿਆਰ ਕਰਕੇ ਲੋਕ ਅਰਪਣ ਕੀਤੇ ਜਾਣਗੇ। ਨੰਗਲੀ, ਜੋਹਲ, ਕਾਹੀਵਾਲ ਅਤੇ ਭਨਾਮ ਵਿੱਚ ਚਾਰ ਖੇਡ ਮੈਦਾਨ ਤਿਆਰ ਹੋ ਗਏ ਹਨ, ਜਿੱਥੇ ਖਿਡਾਰੀਆਂ ਦੀਆਂ ਰੋਣਕਾਂ ਪਰਤ ਆਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡ ਮੈਦਾਨਾਂ ਵੱਲ ਲੈ ਜਾਣ ਲਈ ਖੇਡ ਮੈਦਾਨਾਂ ਨੂੰ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਪਿੰਡਾਂ ਵਿਚ ਇਹ ਖੇਡ ਮੈਦਾਨ ਬਹੁਤ ਹੀ ਅਸਰਦਾਰ ਸਿੱਧ ਹੋ ਰਹੇ ਹਨ, ਜਿੱਥੇ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਖੇਡਾਂ ਲਈ ਵਾਤਾਵਰਣ ਸੰਜੋਇਆ ਹੈ, ਉੱਥੇ ਬੱਚੇ, ਨੌਜਵਾਨ ਅਤੇ ਬਜ਼ੁਰਗ ਇਨ੍ਹਾਂ ਖੇਡ ਮੈਦਾਨਾਂ ਵਿੱਚ ਆਪਣਾ ਸਮਾਂ ਬਤੀਤ ਕਰਨ ਲੱਗ ਪਏ ਹਨ।ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਮੈਡਲ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆ ਜਾ ਰਹੀਆਂ ਹਨ, ਖੇਡਾਂ ਲਈ ਸਰਕਾਰ ਵੱਲੋ ਵਿਸ਼ੇਸ਼ ਬਜਟ ਰੱਖਿਆ ਗਿਆ ਹੈ, ਖਿਡਾਰੀਆਂ ਲਈ ਸੁਹਿਰਦ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਅਨੇਕਾਂ ਸਕੂਲਾਂ ਦੇ ਵਿਦਿਆਰਥੀ ਗਰਾਊਡਾਂ ਵਿਚ ਆ ਕੇ ਆਪਣਾ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਹ ਵਿਦਿਆਰਥੀ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ।

By admin

Related Post

Leave a Reply