ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਵਕਫ਼ ਬੋਰਡ ਚੇਅਰਮੈਨ ਬਣਾਉਣ ਲਈ ਬੋਰਡ ਦੀ ਮੀਟਿੰਗ 13 ਮਾਰਚ ਸਵੇਰੇ 11 ਵਜੇ ਚੰਡੀਗੜ੍ਹ ਵਿਚ ਸੱਦੀ ਹੈ। ਇਸ ਵਿਚ ਬੋਰਡ ਦੇ ਚੇਅਰਮੈਨ ਦਾ ਉਸੇ ਦਿਨ ਫ਼ੈਸਲਾ ਹੋ ਜਾਵੇਗਾ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਇਕ ਸੀਲਬੰਦ ਲਿਫ਼ਾਫ਼ਾ ਖੋਲ੍ਹਿਆ ਜਾਵੇਗਾ, ਜਿਸ ਵਿੱਚ ਚੇਅਰਮੈਨ ਦਾ ਨਾਂ ਗੁਪਤ ਲਿਿਖਆ ਹੋਵਗਾ। ਬੋਰਡ ਦੇ ਸਾਰੇ ਮੈਂਬਰਾਂ ਨੂੰ ਸਰਕਾਰ ਦੇ ਬੰਦ ਲਿਫ਼ਾਫ਼ੇ ਦਾ ਸਮਰਥਨ ਕਰਨਾ ਹੋਵੇਗਾ। ਸਰਕਾਰ ਵੱਲੋਂ ਚੁਣੇ ਗਏ ਇਨ੍ਹਾਂ 10 ਮੈਂਬਰਾਂ ਵਿੱਚੋਂ ਇਕ ਨੂੰ ਚੇਅਰਮੈਨ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਵਕਫ਼ ਬੋਰਡ ਚੇਅਰਮੈਨ ਦੇ ਦੌਰ ਵਿਚ ੰਲ਼ਅ ਡਾ. ਜਮੀਲ ਉਰ ਰਹਿਮਾਨ, ਸ਼ੂਜ਼ ਕਾਰੋਬਾਰੀ ਮੁਹੰਮਦ ਓਵੈਸ ਅਤੇ ਡਾ. ਅਨਵਰ ਖਾਨ ਦੇ ਨਾਂ ਚਰਚਾਵਾਂ ਵਿਚ ਸ਼ਾਮਲ ਹੈ ਪਰ ਮਜ਼ਬੂਤ ਦਾਅਵੇਦਾਰ ਦੇ ਤੌਰ ‘ਤੇ ਐੱਮ.ਐੱਲ.ਏ. ਡਾ. ਜਮੀਲ ਉਰ ਰਹਿਮਾਨ ਅਤੇ ਮੁਹੰਮਦ ਓਵੈਸ ਦੇ ਨਾਂ ਸ਼ਾਮਲ ਹਨ। ਜੇਕਰ ਪੰਜਾਬ ਸਰਕਾਰ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਕੋਈ ਹੋਰ ਮੰਤਰਾਲਾ ਦਿੰਦੀ ਹੈ ਤਾਂ ਮੁਹੰਮਦ ਓਵੈਸ ਦਾ ਵਕਫ਼ ਬੋਰਡ ਦਾ ਚੇਅਰਮੈਨ ਬਣਨਾ ਤੈਅ ਹੈ।
The post ਪੰਜਾਬ ਸਰਕਾਰ ਨੇ ਵਕਫ਼ ਬੋਰਡ ਚੇਅਰਮੈਨ ਬਣਾਉਣ ਲਈ 13 ਮਾਰਚ ਨੂੰ ਸੱਦੀ ਚੰਡੀਗੜ੍ਹ ‘ਚ ਮੀਟਿੰਗ appeared first on Time Tv.
Leave a Reply