ਜੋਗਾ : ਪੰਜਾਬ ਪੁਲਿਸ ਦੇ ਡੀ.ਆਈ.ਜੀ. (Vigilance and NRI) ਡਾ: ਨਰਿੰਦਰ ਭਾਰਗਵ (Dr. Narendra Bhargava) ਨੇ ਥਾਣਾ ਜੋਗਾ ਦੀ ਚੈਕਿੰਗ ਦੌਰਾਨ ਅਚਾਨਕ ਹਲਚਲ ਮਚਾ ਦਿੱਤੀ। ਸਹਾਇਕ ਥਾਣੇਦਾਰ (ASI) ਦਲੇਲ ਸਿੰਘ ਨੂੰ ਮੌਕੇ ’ਤੇ ਹੀ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਡੀ.ਜੀ.ਆਈ. ਨਰਿੰਦਰ ਭਾਰਗਵ ਨੇ ਅਚਾਨਕ ਥਾਣੇ ਦਾ ਨਿਰੀਖਣ ਕੀਤਾ। ਇਸ ਦੌਰਾਨ ਏ.ਐਸ.ਆਈ. ਡਿਊਟੀ ਦੌਰਾਨ ਹਾਜ਼ਰ ਨਹੀਂ ਮਿਲਿਆ, ਜਦਕਿ ਆਮ ਲੋਕ ਕੰਮ ਲਈ ਥਾਣੇ ‘ਚ ਮੌਜੂਦ ਸਨ। ਲੋਕਾਂ ਨੇ ਆਪਣੀਆਂ ਮੁਸ਼ਕਲਾਂ ਤੋਂ ਸੀਨੀਅਰ ਪੁਲਿਸ ਅਧਿਕਾਰੀ ਨੂੰ ਜਾਣੂ ਕਰਵਾਇਆ ਅਤੇ ਡਿਊਟੀ ’ਤੇ ਮੌਜੂਦ ਸਟਾਫ਼ ਦੀ ਅਣਹੋਂਦ ਬਾਰੇ ਸ਼ਿਕਾਇਤ ਕੀਤੀ, ਜਿਸ ਮਗਰੋਂ ਪੜਤਾਲ ਦੌਰਾਨ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ।