ਚੰਡੀਗੜ੍ਹ : ਪੰਜਾਬ ਪੁਲਿਸ ਅੱਜ ਸੂਬੇ ਭਰ ਵਿੱਚ ਆਪਰੇਸ਼ਨ CASO ਚਲਾਏਗੀ। ਓਪਰੇਸ਼ਨ CASO ਸੁਰੱਖਿਅਤ ਨੇਬਰਹੁੱਡ ਦੀ ਪਹਿਲਕਦਮੀ ‘ਤੇ ਸ਼ੁਰੂ ਕੀਤਾ ਜਾਵੇਗਾ। ਇਹ ਮੁਹਿੰਮ ਡੀ.ਜੀ.ਪੀ ਗੌਰਵ ਯਾਦਵ (DGP Gaurav Yadav) ਦੀ ਅਗਵਾਈ ਹੇਠ ਚਲਾਈ ਜਾਵੇਗੀ। ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀ ਕ੍ਰਾਈਮ ਫਰੀ ਪੰਜਾਬ ਦੀ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਚਲਾਉਣਗੇ। ਪੁਲਿਸ ਅਪਰਾਧ ਕਰਨ ਵਾਲੇ ਅਪਰਾਧੀਆਂ ‘ਤੇ ਸ਼ਿਕੰਜਾ ਕੱਸੇਗੀ। ਆਪਰੇਸ਼ਨ CASO ਦੀ ਅਗਵਾਈ ਡੀ.ਜੀ.ਪੀ ਖੁਦ ਕਰਨਗੇ।
ਅਪਰਾਧੀਆਂ ਅਤੇ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਰਾਜ ਪੱਧਰੀ ਸੀ.ਏ.ਐਸ.ਓ. ‘ਚ ਆਈ.ਪੀ.ਏ.ਐਸ. ਏ.ਡੀ.ਜੀ.ਪੀ ਅਨੀਤਾ ਪੁੰਜ ਅਤੇ ਐਸ.ਐਸ.ਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਸ ਮੁਹਿੰਮ ਦੀ ਅਗਵਾਈ ਕਰਨਗੇ। 4 ਐਸ.ਪੀਜ਼ ਅਤੇ 14 ਡੀ.ਐਸ.ਪੀਜ਼ ਵੀ ਆਈ.ਪੀ.ਐਸ ਏ.ਡੀ.ਜੀ.ਪੀ ਅਨੀਤਾ ਪੁੰਜ ਅਤੇ ਐਸ.ਐਸ.ਪੀ ਸੁਰਿੰਦਰ ਲਾਂਬਾ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸੀ.ਏ.ਐਸ.ਓ ਦੀ ਨਿਗਰਾਨੀ ਕਰਨਗੇ।