ਚੰਡੀਗੜ੍ਹ : ਪੰਜਾਬ ਦੇ 37 ਬਲਾਕਾਂ ਵਿੱਚ 20 ਹਜ਼ਾਰ ਨਵੇਂ ਸੋਲਰ ਪੰਪ ਲਗਾਏ ਜਾਣਗੇ। ਇਸ ਸਬੰਧੀ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (PEDA) ਨੇ ਪ੍ਰਾਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਇਲਾਕਿਆਂ ‘ਚ ਇਨ੍ਹਾਂ ਨੂੰ ਲਗਾਉਣ ਦੀ ਯੋਜਨਾ ਹੈ, ਉੱਥੇ ਪਾਣੀ ਦੀ ਕਿੱਲਤ ਦੇ ਮੱਦੇਨਜ਼ਰ ਸਰਵੇ ਕਰਵਾਇਆ ਗਿਆ ਹੈ। ਇਹ ਪੰਪ ਕਿਸਾਨਾਂ ਨੂੰ ਸਿਰਫ਼ ਉਨ੍ਹਾਂ ਬਲਾਕਾਂ ਵਿੱਚ ਲਗਾਉਣ ਲਈ ਦਿੱਤੇ ਜਾਣਗੇ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਹੈ।

ਜਿਹੜੇ ਕਿਸਾਨ ਲੰਬੇ ਸਮੇਂ ਤੋਂ ਡੀਜ਼ਲ ਜਾਂ ਮੋਟਰ ਨਾਲ ਚੱਲਣ ਵਾਲੇ ਪੰਪਾਂ ਦੀ ਵਰਤੋਂ ਕਰਕੇ ਖੇਤੀ ਕਰ ਰਹੇ ਹਨ, ਪੇਡਾ ਉਨ੍ਹਾਂ ਨੂੰ ਸੂਰਜੀ ਊਰਜਾ ਵਾਲੇ ਪੰਪਾਂ ‘ਤੇ ਸ਼ਿਫਟ ਕਰਨਾ ਚਾਹੁੰਦਾ ਹੈ। ਪੇਡਾ ਦੇ ਐਡੀਸ਼ਨਲ ਡਾਇਰੈਕਟਰ ਰਾਜੇਸ਼ ਬਾਂਸਲ ਨੇ ਦੱਸਿਆ ਕਿ ਸਰਕਾਰ ਪੀ ਐੱਮ ਕੁਸੁਮ ਯੋਜਨਾ ਤਹਿਤ ਕਿਸਾਨਾਂ ਨੂੰ ਇਨ੍ਹਾਂ ਸੋਲਰ ਪੰਪਾਂ ਲਈ ਸਬਸਿਡੀ ਵੀ ਦਿੰਦੀ ਹੈ।

ਸਬਸਿਡੀ ਵਜੋਂ, ਸੋਲਰ ਪੰਪ ਲਗਾਉਣ ਦੀ ਕੁੱਲ ਲਾਗਤ ਦਾ 30 ਪ੍ਰਤੀਸ਼ਤ ਕੇਂਦਰ, 30 ਪ੍ਰਤੀਸ਼ਤ ਰਾਜ ਸਰਕਾਰ ਅਤੇ 40 ਪ੍ਰਤੀਸ਼ਤ ਕਿਸਾਨਾਂ ਦੁਆਰਾ ਸਹਿਣ ਕਰਨਾ ਪੈਂਦਾ ਹੈ, ਯਾਨੀ ਇਸ ਸਕੀਮ ਤਹਿਤ ਕਿਸਾਨਾਂ ਨੂੰ 60 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਪੇਡਾ ਵੱਲੋਂ 37 ਬਲਾਕਾਂ ਵਿੱਚ 20 ਹਜ਼ਾਰ ਸੋਲਰ ਪੰਪ ਲਗਾਏ ਜਾਣਗੇ। ਇਨ੍ਹਾਂ 37 ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਹੈ।

Leave a Reply