ਲੁਧਿਆਣਾ : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਰੇਟ ਇਕ ਵਾਰ ਫਿਰ ਵਧਣ ਜਾ ਰਹੇ ਹਨ। ਦਰਅਸਲ, ਨੈਸ਼ਨਲ ਹਾਈਵੇਅ (National Highway) ‘ਤੇ ਲਾਡੋਵਾਲ ਟੋਲ ਪਲਾਜ਼ਾ (Ladowwall Toll Plaza) ‘ਤੇ 31 ਮਾਰਚ ਨੂੰ ਦੁਪਹਿਰ 12 ਵਜੇ ਤੋਂ ਬਾਅਦ ਟੋਲ ਦੀ ਦਰ ਵਧਾਈ ਜਾ ਰਹੀ ਹੈ, ਜਿਸ ਤਹਿਤ ਹਰੇਕ ਵਾਹਨ ਤੋਂ 5 ਤੋਂ 10 ਰੁਪਏ ਵਾਧੂ ਟੋਲ ਵਸੂਲੇ ਜਾਣਗੇ। ਇਸ ਨਾਲ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕ ਪ੍ਰਭਾਵਿਤ ਹੋਣਗੇ।

ਜ਼ਿਕਰਯੋਗ ਹੈ ਕਿ ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਦੀ ਦਰ ਇਕ ਸਾਲ ‘ਚ ਤੀਜੀ ਵਾਰ ਵਧਾਈ ਜਾ ਰਹੀ ਹੈ। ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਇਹ ਨਵੇਂ ਟੋਲ ਰੇਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਰੇਟ ਵਧਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਸੀ।

Leave a Reply