ਭੁੱਚੋ ਮੰਡੀ : ਗਲਤ ਅਨਸਰਾਂ ਦੇ ਹੌਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਪਿੰਡ ਭੁੱਚੋ ਮੰਡੀ ਤੋਂ ਤੁੰਗਵਾਲੀ ਨੂੰ ਜਾਂਦੀ ਸੜਕ ‘ਤੇ ਪਿੰਡ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।

ਜਾਣਕਾਰੀ ਅਨੁਸਾਰ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਪੈਟਰੋਲ ਪੰਪ ‘ਤੇ ਪੈਟਰੋਲ ਲੈਣ ਲਈ ਰੁਕੇ। ਉਨ੍ਹਾਂ ਨੇ ਮੂੰਹ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਨੇ ਪੈਟਰੋਲ ਭਰਵਾਉਣ ਲਈ ਕਰਮਚਾਰੀ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ, ਇਸੇ ਦੌਰਾਨ ਪੰਪ ‘ਤੇ ਤੇਲ ਲੈਣ ਲਈ ਆਉਂਦੇ ਹੋਰ ਵਾਹਨਾਂ ਨੂੰ ਦੇਖ ਕੇ ਲੁਟੇਰੇ ਭੱਜ ਗਏ। ਦੱਸ ਦਈਏ ਕਿ ਰਾਤ 11-12 ਵਜੇ ਭੁੱਚੋ ਬਾਈਪਾਸ ‘ਤੇ ਪੁਲ ਦੇ ਹੇਠਾਂ ਅਣਪਛਾਤੇ ਸ਼ੱਕੀ ਵਿਅਕਤੀਆਂ ਦੇ ਆਉਣ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਬਾਈਪਾਸ ’ਤੇ ਗਸ਼ਤ ਤੇਜ਼ ਕਰਨ ਦੀ ਮੰਗ ਹੈ।

Leave a Reply