ਪੰਜਾਬ: ਪੰਜਾਬ ਵਾਸੀਆਂ ਲਈ ਖੁਸ਼ਖਬਰੀ ਹੈ। ਦਰਅਸਲ, ਹਿੰਡਨ ਏਅਰਪੋਰਟ (Hindon Airport) ਤੋਂ ਜਲੰਧਰ ਦੇ ਆਦਮਪੁਰ ਲਈ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ, ਜੋ ਸੋਮਵਾਰ ਸ਼ਾਮ ਤੋਂ ਜਾਰੀ ਹੈ।

ਜਾਣਕਾਰੀ ਅਨੁਸਾਰ ਹਿੰਡਨ ਏਅਰਪੋਰਟ ਤੋਂ ਆਦਮਪੁਰ ਲਈ ਪਹਿਲੀ ਉਡਾਣ 31 ਮਾਰਚ ਨੂੰ ਸ਼ੁਰੂ ਹੋਵੇਗੀ, ਜੋ ਸਵੇਰੇ 11:25 ‘ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 12:25 ‘ਤੇ ਪਹੁੰਚੇਗੀ। ਜਦੋਂਕਿ ਆਦਮਪੁਰ ਤੋਂ ਹਿੰਡਨ ਲਈ 12:50 ‘ਤੇ ਫਲਾਈਟ ਸ਼ੁਰੂ ਹੋਵੇਗੀ, ਜੋ ਦੁਪਹਿਰ 1:50 ‘ਤੇ ਵਾਪਸ ਹਿੰਡਨ ਪੰਜਾਬ ਦੇ ਇਸ ਏਅਰਪੋਰਟ ਤੋਂ ਮਿਲੇਗੀ ਸਭ ਤੋਂ ਸਸਤੀ ਟਿਕਟ ਏਅਰਪੋਰਟ ‘ਤੇ ਪਹੁੰਚੇਗੀ।

ਤੁਹਾਨੂੰ ਦੱਸ ਦੇਈਏ ਕਿ ਹਿੰਡਨ ਏਅਰਪੋਰਟ ਤੋਂ ਆਦਮਪੁਰ ਦੀ ਟਿਕਟ ਦੀ ਕੀਮਤ 1499 ਰੁਪਏ ਹੈ, ਜੋ ਹੁਣ ਤੱਕ ਦੀ ਸਭ ਤੋਂ ਸਸਤੀ ਟਿਕਟ ਹੈ। ਯਾਤਰੀ ਸਟਾਰ ਏਅਰ ਏਅਰਲਾਈਨਜ਼ ਦੀ ਵੈੱਬਸਾਈਟ ਜਾਂ UPI ਰਾਹੀਂ ਟਿਕਟ ਬੁੱਕ ਕਰ ਸਕਦੇ ਹਨ। ਸਟਾਰ ਏਅਰਲਾਈਨਜ਼ ਕੰਪਨੀ ਇਹ ਉਡਾਣ ਸ਼ੁਰੂ ਕਰ ਰਹੀ ਹੈ।

Leave a Reply