ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਕਿ ਰੱਖੜ ਪੁੰਨਿਆ ਮੇਲੇ ਕਾਰਨ ਬਾਬਾ ਬਕਾਲਾ ਸਾਹਿਬ (Baba Bakala Sahib) ਸ਼ਹਿਰ ਅਧੀਨ ਪੈਂਦੇ ਸਕੂਲਾਂ ਵਿੱਚ 19 ਅਤੇ 20 ਅਗਸਤ ਨੂੰ ਛੁੱਟੀ ਰਹੇਗੀ।
ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ, ਦਸਮੇਸ਼ ਪਬਲਿਕ ਸਕੂਲ ਬਾਬਾ ਬਕਾਲਾ, ਸਰਕਾਰੀ ਮਿਡਲ ਸਕੂਲ ਛਾਪਿਆਂਵਾਲੀ, ਸਰਕਾਰੀ ਮਿਡਲ ਸਕੂਲ ਉਮਰਾ ਨੰਗਲ, ਸਰਕਾਰੀ ਮਿਡਲ ਸਕੂਲ ਠੱਠੀਆ, ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ, ਜੀ. ਟੀ.ਸੀ.ਸਕੂਲ ਬਾਬਾ ਬਕਾਲਾ, ਨਿਊ ਮੈਟ੍ਰਿਕ ਪਬਲਿਕ ਸਕੂਲ ਛਾਪਿਆਂਵਾਲੀ, ਸੇਂਟ ਸੋਲਜਰ ਪਬਲਿਕ ਸਕੂਲ ਠੱਠੀਆਂ ਅਤੇ ਸੰਤ ਮਾਜਾ ਸਿੰਘ ਸੀਨੀਅਰ ਸੈਕੰਡਰੀ ਸਕੂਲ। ਇਸ ਸਬੰਧੀ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਅੰਮ੍ਰਿਤਸਰ ਵੱਲੋਂ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਬਾਬਾ ਬਕਾਲਾ ਸਾਹਿਬ ਇੱਕ ਇਤਿਹਾਸਕ ਸ਼ਹਿਰ ਹੈ ਜੋ ਕਿ ਅੰਮ੍ਰਿਤਸਰ ਦੀ ਤਹਿਸੀਲ ਵੀ ਹੈ। ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਹੈ। ਹਰ ਸਾਲ ਇੱਥੇ ਸਾਲਾਨਾ ਜੋੜ ਮੇਲਾ ਰੱਖੜ ਪੁੰਨਿਆ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ 3 ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਦੀਆਂ ਹਨ।