November 5, 2024

ਪੰਜਾਬ ਦੇ ਇਨ੍ਹਾਂ ਕੇਂਦਰਾਂ ‘ਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ

ਲੁਧਿਆਣਾ : ਪੰਜਾਬ (Punjab) ਦੇ ਲੁਧਿਆਣਾ (Ludhiana) ਜ਼ਿਲ੍ਹੇ ਦੇ ਅਲਟਰਾਸਾਊਂਡ ਸੈਂਟਰਾਂ ‘ਤੇ ਸਿਹਤ ਵਿਭਾਗ (Health department) ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ‘ਚ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਸਿਵਲ ਸਰਜਨ ਨੇ ਹਠੂਰ ਦੇ ਐੱਸ.ਐੱਮ.ਓ ਡਾ: ਵਰੁਣ ਸੱਗੜ ਅਤੇ ਸਾਹਨੇਵਾਲ ਦੇ ਐੱਸ.ਐੱਮ.ਓ ਡਾ: ਰਮੇਸ਼ ਦੀ ਅਗਵਾਈ ਹੇਠ 2 ਟੀਮਾਂ ਬਣਾਈਆਂ ਸਨ, ਜਿਨ੍ਹਾਂ ਵੱਲੋਂ 2 ਦਿਨਾਂ ਵਿੱਚ ਸਮਰਾਲਾ, ਮਾਛੀਵਾੜਾ, ਜਗਰਾਉਂ ਅਤੇ ਰਾਏਕੋਟ ਦੇ 15 ਅਲਟਰਾਸਾਊਂਡ ਸੈਂਟਰਾਂ ਦੀ ਚੈਕਿੰਗ ਕੀਤੀ ਗਈ।

ਜਦੋਂ ਜਾਂਚ ਵਿੱਚ ਜਗਰਾਉਂ, ਰਾਏਕੋਟ ਅਤੇ ਮਾਛੀਵਾੜਾ ਦੇ 3 ਅਲਟਰਾਸਾਊਂਡ ਸੈਂਟਰਾਂ ਵਿੱਚ ਕਮੀਆਂ ਪਾਈਆਂ ਗਈਆਂ ਤਾਂ ਵਿਭਾਗ ਵੱਲੋਂ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ, ਜਦਕਿ ਜਗਰਾਉਂ ਅਤੇ ਮਾਛੀਵਾੜਾ ਦੇ 2 ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 3 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ।

By admin

Related Post

Leave a Reply