ਪੰਜਾਬ ਦੀ ਮਹਿਲਾ IAS ਅਧਿਕਾਰੀ BJP ਵਿੱਚ ਹੋ ਸਕਦੇ ਹਨ ਸ਼ਾਮਲ
By admin / April 2, 2024 / No Comments / Punjabi News
ਚੰਡੀਗੜ੍ਹ: ਪੰਜਾਬ ਦੀ ਇੱਕ ਮਹਿਲਾ ਆਈ.ਏ.ਐਸ (IAS) ਅਧਿਕਾਰੀ ਦੇ ਭਾਜਪਾ (bharatiya janta party) ਵਿੱਚ ਸ਼ਾਮਲ ਹੋ ਕੇ ਮਾਲਵੇ ਦੀ ਇੱਕ ਅਹਿਮ ਸੀਟ ਤੋਂ ਚੋਣ ਲੜਨ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 5 ਸਾਲਾਂ ‘ਚ ਕੋਈ ਅਹਿਮ ਅਹੁਦਾ ਨਾ ਮਿਲਣ ਤੋਂ ਉਕਤ ਮਹਿਲਾ ਅਧਿਕਾਰੀ ਨਾਰਾਜ਼ ਹੈ ਅਤੇ ਜਲਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਧਿਕਾਰੀ ਅਸਤੀਫਾ ਦੇਣ ਤੋਂ ਬਾਅਦ ਰਾਜਨੀਤੀ ‘ਚ ਆਉਣ ਬਾਰੇ ਸੋਚ ਰਹੀ ਹੈ। ਹਾਲਾਂਕਿ ਮਹਿਲਾ ਅਧਿਕਾਰੀ ਵੱਲੋਂ ਸੋਮਵਾਰ ਸ਼ਾਮ ਤੱਕ ਅਸਤੀਫਾ ਦੇਣ ਦੀ ਗੱਲ ਕਹੀ ਗਈ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਸੂਤਰਾਂ ਮੁਤਾਬਕ ਜਿਨ੍ਹਾਂ ਸੀਟਾਂ ‘ਤੇ ਭਾਜਪਾ ਕੋਲ ਵੱਡੇ ਚਿਹਰੇ ਨਹੀਂ ਹਨ, ਉਹ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਅਤੇ ਅਫਸਰਸ਼ਾਹੀ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਚੋਣ ਮੈਦਾਨ ‘ਚ ਉਤਾਰਨ ‘ਤੇ ਪਾਰਟੀ ਵਿਚਾਰ ਕਰ ਰਹੀ ਹੈ।ਇਸ ਵਿੱਚ ਤਰਨਜੀਤ ਸਿੰਘ ਸੰਧੂ ਇਕ ਵੱਡੀ ਮਿਸਾਲ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਉਤਾਰਿਆ ਗਿਆ ਹੈ।