ਪੰਜਾਬ ਦੀਆਂ ਜੇਲ੍ਹਾ ਨੂੰ ਲੈ ਕੇ ਸਰਕਾਰ ਨੇ ਦਿੱਤੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ
By admin / August 16, 2024 / No Comments / Punjabi News
ਪੰਜਾਬ : ਪੰਜਾਬ ਦੀਆਂ ਜੇਲ੍ਹਾਂ ਹਰ ਰੋਜ਼ ਸੁਰਖੀਆਂ ਵਿੱਚ ਰਹਿੰਦੀਆਂ ਹਨ। ਜੇਲ੍ਹਾਂ ਵਿੱਚ ਮੋਬਾਈਲ, ਚਾਰਜਰ, ਤੰਬਾਕੂ, ਬੀੜੀਆਂ ਆਦਿ ਸਮਾਨ ਮਿਲ ਰਿਹਾ ਹੈ। ਇਸ ਦੇ ਮੱਦੇਨਜ਼ਰ ਇੱਕ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਸਰਕਾਰ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਜੇਲ੍ਹਾਂ ਵਿੱਚ ਬੈਠੇ ਕੈਦੀਆਂ ਅਤੇ ਨਜ਼ਰਬੰਦਾਂ ਨੂੰ ਤੀਜੀ ਅੱਖ ਵਿੱਚ ਕੈਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਹਰ ਗਤੀਵਿਧੀ ’ਤੇ ਸਿੱਧੀ ਨਜ਼ਰ ਰੱਖੀ ਜਾਵੇਗੀ। ਇਸ ਸਮੇਂ ਪੰਜਾਬ ਵਿੱਚ 25 ਜੇਲ੍ਹਾਂ ਕੰਮ ਕਰ ਰਹੀਆਂ ਹਨ।
ਜੇਲ੍ਹ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਬਾਡੀ ਵਰਨ ਕੈਮਰੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਲਗਾਉਣ ਤੋਂ ਬਾਅਦ ਕੈਦੀਆਂ ਦੀ ਗੱਲਬਾਤ, ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਫਿਲਹਾਲ ਪੁਲਿਸ 222 ਕੈਮਰੇ ਖਰੀਦੇਗੀ। ਜਾਣਕਾਰੀ ਮੁਤਾਬਕ ਨਵੰਬਰ ਤੱਕ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਇਸ ਕਦਮ ਨਾਲ ਜੇਲ੍ਹਾਂ ‘ਚ ਵਰਤੇ ਜਾ ਰਹੇ ਮੋਬਾਈਲ ਫ਼ੋਨਾਂ ਅਤੇ ਨਸ਼ਿਆਂ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਪੰਜਾਬ ਅਤੇ ਹਰਿਆਣਾ ਅਦਾਲਤ ਦੀ ਸਖ਼ਤੀ ਕਾਰਨ ਜੇਲ੍ਹ ਵਿੱਚ ਹੋਣ ਵਾਲੀ ਹਰ ਗਤੀਵਿਧੀ ਨੂੰ ਲੈ ਕੇ ਪੁਲਿਸ ਵਿਭਾਗ ਚੌਕਸ ਰਹੇਗਾ।
ਦੱਸਿਆ ਜਾ ਰਿਹਾ ਹੈ ਕਿ ਸੂਬੇ ਦੀਆਂ ਜੇਲ੍ਹਾ ‘ਚ ਇਸ ਵਾਡੀ ਵਾਰਨ ਕੈਮਰਿਆਂ ਦਾ ਪਾਇਲਟ ਪ੍ਰੋਜੈਕਟ ਕੀਤਾ ਗਿਆ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਇਨ੍ਹਾਂ ਕੈਮਰਿਆਂ ਵਿੱਚ ਵਰਤੀ ਗਈ ਤਕਨੀਕ ਨਾਲ ਵਾਡੀ ਵਾਰਨ ਦੀ ਲਾਈਵ ਰਿਕਾਰਡਿੰਗ ਸਿੱਧੀ ਕੰਟਰੋਲ ਰੂਮ ਤੱਕ ਪਹੁੰਚ ਜਾਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਾਡੀ ਵਾਰਨ ਇਕ ਛੋਟਾ ਜਿਹਾ ਯੰਤਰ ਹੈ ਜਿਸ ਨੂੰ ਵਰਦੀ ਦੇ ਉੱਪਰ ਮੋਢੇ ‘ਤੇ ਪਹਿਨਿਆ ਜਾਵੇਗਾ। ਇਸ ਵਾਡੀ ਵਾਰਨ ਕੈਮਰੇ ਨੂੰ ਲਗਾ ਕੇ ਇਸ ਨੂੰ ਹਰ ਐਂਗਲ ਤੋਂ ਰਿਕਾਰਡ ਕੀਤਾ ਜਾ ਸਕਦਾ ਹੈ।