ਲੁਧਿਆਣਾ : ਪੰਜਾਬ ਮਿਡ-ਡੇਅ-ਮੀਲ ਸੋਸਾਇਟੀ (The Punjab Mid-Day-Meal Society) ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (The District Education Officers) ਨੂੰ ਹਦਾਇਤ ਕੀਤੀ ਹੈ ਕਿ ਉਹ ਪੀ. ਐੱਮ. ਪੋਸ਼ਣ (ਪੁਰਾਣਾ ਨਾਮ ਮਿਡ-ਡੇਅ-ਮੀਲ) ਸਕੀਮ ਤਹਿਤ ਵਿਦਿਆਰਥੀਆਂ ਨੂੰ ਕਿੰਨੂ ਮੁਹੱਈਆ ਕਰਵਾਉਣ, ਜਿਸ ਦੇ ਸਬੰਧ ’ਚ ਜ਼ਿਲ੍ਹੇ ਦੇ ਅਨੁਸਾਰ ਜਿਸ ਜ਼ਿਲ੍ਹੇ ਨੂੰ ਸੋਮਵਾਰ ਨੂੰ ਕਿੰਨੂ ਮਿਲਦਾ ਹੈ, ਉਹ ਅੱਜ ਸਕੂਲੀ ਵਿਦਿਆਰਥੀਆਂ ਨੂੰ ਕਿੰਨੂ ਵੰਡੇਗਾ ਅਤੇ ਵੀਰਵਾਰ ਨੂੰ ਕਿੰਨੂ ਪ੍ਰਾਪਤ ਕਰਨ ਵਾਲੇ ਜ਼ਿਲ੍ਹੇ ਸ਼ੁੱਕਰਵਾਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਕਿੰਨੂ ਵੰਡਣਗੇ।

ਹੁਣ ਕਿੰਨੂ ਦੀ ਫ਼ਸਲ ਖ਼ਤਮ ਹੋਣ ਦੇ ਨੇੜੇ ਹੈ ਅਤੇ ਪੰਜਾਬ ਐਗਰੋ ਸਿਰਫ਼ ਅੱਜ ਹੀ ਕਿੰਨੂ ਦੀ ਸਪਲਾਈ ਕਰੇਗੀ। ਅਜਿਹੀ ਸਥਿਤੀ ’ਚ ਜਿਨ੍ਹਾਂ ਜ਼ਿਲ੍ਹਿਆਂ ’ਚ 6 ਅਤੇ 7 ਮਾਰਚ ਨੂੰ ਕਿੰਨੂ ਸਪਲਾਈ ਕੀਤਾ ਜਾਣਾ ਸੀ, ਉਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਮੁਖੀ ਵਿਦਿਆਰਥੀਆਂ ਨੂੰ ਕੋਈ ਵੀ ਮੌਸਮੀ ਫਲ ਦੇਣਾ ਯਕੀਨੀ ਬਣਾਉਣਗੇ। ਸੋਸਾਇਟੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ 8 ਮਾਰਚ ਨੂੰ ਛੁੱਟੀ ਹੈ, ਇਸ ਲਈ ਜਿਨ੍ਹਾਂ ਜ਼ਿਲ੍ਹਿਆਂ ’ਚ 6 ਮਾਰਚ ਅਤੇ 7 ਮਾਰਚ ਨੂੰ ਸਪਲਾਈ ਕੀਤੀ ਜਾਣੀ ਸੀ ਉਨ੍ਹਾਂ ਨੂੰ ਕੋਈ ਵੀ ਮੌਸਮੀ ਫਲ ਦੇਣਾ ਯਕੀਨੀ ਬਣਾਉਣਗੇ ।

ਉਨ੍ਹਾਂ ਜ਼ਿਲ੍ਹਿਆਂ ’ਚ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਕੋਈ ਵੀ ਮੌਸਮੀ ਫਲ 6 ਮਾਰਚ ਜਾਂ 7 ਮਾਰਚ ਨੂੰ ਕਿਸੇ ਇਕ ਦਿਨ ਦਿੱਤਾ ਜਾਵੇ। 11 ਮਾਰਚ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਜ਼ਿਲ੍ਹਿਆਂ ’ਚ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹਫ਼ਤੇ ’ਚ ਇਕ ਵਾਰ ਭਾਵ ਸੋਮਵਾਰ ਨੂੰ ਮੌਸਮੀ ਫਲ ਦਿੱਤੇ ਜਾਣ। ਜੇਕਰ ਸੋਮਵਾਰ ਨੂੰ ਕੋਈ ਛੁੱਟੀ ਆਉਂਦੀ ਹੈ ਤਾਂ ਅਗਲੇ ਦਿਨ ਵਿਦਿਆਰਥੀਆਂ ਨੂੰ ਮੌਸਮੀ ਫਲ ਦਿੱਤੇ ਜਾ ਸਕਦੇ ਹਨ।

Leave a Reply