ਪੰਜਾਬ ‘ਚ ਭਲਕੇ ਤੋਂ ਸਿਹਤ ਸੰਸਥਾਵਾਂ ਦਾ ਬਦਲਿਆ ਸਮਾਂ
By admin / October 15, 2024 / No Comments / Punjabi News
ਫਾਜ਼ਿਲਕਾ: ਪੰਜਾਬ ਵਿੱਚ ਭਲਕੇ ਤੋਂ ਸਿਹਤ ਸੰਸਥਾਵਾਂ (Health Institutions) ਦਾ ਸਮਾਂ ਬਦਲ ਜਾਵੇਗਾ। ਫਾਜ਼ਿਲਕਾ ਦੇ ਕਾਰਜਕਾਰੀ ਸਿਵਲ ਸਰਜਨ ਡਾ: ਐਡੀਸਨ ਐਰਿਕ ਨੇ ਦੱਸਿਆ ਕਿ ਭਲਕੇ ਤੋਂ ਸਾਰੇ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਹਸਪਤਾਲ, ਆਮ ਆਦਮੀ ਕਲੀਨਿਕ, ਡਿਸਪੈਂਸਰੀਆਂ ਸਵੇਰੇ 8 ਵਜੇ ਦੀ ਬਜਾਏ 9 ਵਜੇ ਤੱਕ ਅਤੇ ਦੁਪਹਿਰ 2 ਵਜੇ ਦੀ ਬਜਾਏ 3 ਵਜੇ ਤੱਕ ਖੁੱਲ੍ਹਣਗੀਆਂ।
ਕੋਈ ਵੀ ਮਰੀਜ਼ ਜੋ ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਆਪਣਾ ਚੈਕਅੱਪ, ਲੈਬ ਟੈਸਟ ਐਕਸ-ਰੇ ਅਤੇ ਸਕੈਨ ਕਰਵਾਉਣਾ ਚਾਹੁੰਦਾ ਹੈ,ਜਾਂ ਸੰਬੰਧਿਤ ਡਾਕਟਰਾਂ ਤੋਂ ਦਫ਼ਤਰੀ ਕੰਮ ਕਰਵਾਉਣਾ ਚਾਹੁੰਦਾ ਹੈ ਉਹ ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਸਵੇਰੇ 9 ਵਜੇ ਤੋਂ ਦੁਪਰਿਹ 3 ਵਜੇ ਤੱਕ ਕਰਵਾ ਸਕਦਾ ਹੈ।