November 5, 2024

ਪੰਜਾਬ ‘ਚ ਬੰਦ ਹੋਣ ਜਾ ਰਹੀਆਂ ਹਨ ਇਹ ਦੁਕਾਨਾਂ

ਪੰਜਾਬ : ਪੰਜਾਬ ‘ਚ ਹੈਦਰਾਬਾਦੀ ਬਿਰਯਾਨੀ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਉੱਠ ਰਹੀ ਹੈ। ਦਰਅਸਲ, ਊਧਵ ਬਾਲਾ ਸਾਹਿਬ ਠਾਕਰੇ (Uddhav Bala Sahib Thackeray) ਦੀ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ (Shiv Sena state president Yograj Sharma) ਦੇ ਨਿਰਦੇਸ਼ਾਂ ‘ਤੇ ਪਾਰਟੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਹੈਦਰਾਬਾਦੀ ਬਿਰਯਾਨੀ ਦੀਆਂ ਦੁਕਾਨਾਂ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਇਸੇ ਲੜੀ ਤਹਿਤ ਅੱਜ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਵੱਲੋਂ ਰੇਖੀ ਚੌਕ ਸਥਿਤ ਸ਼ਿਵ ਸੈਨਾ ਮੁੱਖ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਨਿਤਿਨ ਘੰਡ, ਕਾਰਜਕਾਰੀ ਪ੍ਰਧਾਨ ਵਰੁਣ ਖੰਨਾ, ਖਜ਼ਾਨਚੀ ਯੋਗੇਸ਼ ਬਾਂਸਲ, ਯੂਥ ਜ਼ਿਲ੍ਹਾ ਪ੍ਰਧਾਨ ਦੀਪਕ ਰਾਣਾ ਅਤੇ ਸ਼ਹਿਰੀ ਪ੍ਰਧਾਨ ਬੰਟੀ ਸੋਢੀ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ।

ਸ਼ਿਵ ਸੈਨਾ ਪੰਜਾਬ ਦੇ ਬੁਲਾਰੇ ਚੰਦਰਕਾਂਤ ਚੱਢਾ ਅਤੇ ਯੁਵਾ ਸੈਨਾ ਪੰਜਾਬ ਦੇ ਜਨਰਲ ਸਕੱਤਰ ਗੌਤਮ ਸੂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਅਜੋਕੇ ਸਮੇਂ ‘ਚ ਹੈਦਰਾਬਾਦੀ ਬਿਰਯਾਨੀ, ਸ਼ਮਾ ਬਿਰਯਾਨੀ, ਜਾਫੀਆ ਬਿਰਯਾਨੀ, ਏਵਨ ਬਿਰਯਾਨੀ ਸਮੇਤ ਵੱਖ-ਵੱਖ ਨਾਵਾਂ ਵਾਲੀਆਂ ਬਿਰਯਾਨੀ ਦੀਆਂ ਦੁਕਾਨਾਂ ਸਾਰੇ ਸ਼ਹਿਰਾਂ ‘ਚ ਖੋਲ੍ਹੀਆ ਜਾ ਰਹੀਆ ਹਨ, ਜਿਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਬਿਰਯਾਨੀ ਵੇਚਣ ਵਾਲੇ ਬਾਹਰਲੇ ਰਾਜਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਹਨ।

ਦੂਜੇ ਪਾਸੇ ਸ਼ਿਵ ਸੈਨਾ ਨੇ ਵੱਡੇ ਸੰਘਰਸ਼ ਦਾ ਬਿਗਲ ਵਜਾਦਿਆਂ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਉਕਤ ਬਿਰਆਨੀ ਦੀਆਂ ਦੁਕਾਨਾਂ ਚਲਾ ਰਹੇ ਲੋਕਾਂ ਦੀ ਮੁਕੰਮਲ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤੇ ਸੋਮਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਦਫ਼ਤਰਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ।

By admin

Related Post

Leave a Reply