ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਅੱਜ ‘ਰੇਲ ਰੋਕੋ’ ਦੇ ਸੱਦੇ ਤਹਿਤ ਪੰਜਾਬ ਵਿੱਚ 52 ਥਾਵਾਂ ਉਤੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸ਼ੰਭੂ ਮੋਰਚੇ ਦੇ ਕਿਸਾਨ ਇਸ ਖੇਤਰ ਨੇੜੇ ਸਥਿਤ ਪਿੰਡ ਸੰਜਰਪੁਰ ਵਿੱਚ ਰੇਲਵੇ ਲਾਈਨ ’ਤੇ ਧਰਨਾ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਿੰਡ ਵਿੱਚ ਦਿੱਤਾ ਜਾਣ ਵਾਲਾ ਇਹ ਪਹਿਲਾ ਧਰਨਾ ਹੋਵੇਗਾ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ (Farmer leader Sarwan Singh Pandher) ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਸਬੰਧੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਹ ਖੁਦ ਅੰਮ੍ਰਿਤਸਰ ਵਿੱਚ ਧਰਨੇ ’ਚ ਸ਼ਿਰਕਤ ਕਰਨਗੇ। ਪੰਧੇਰ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਬਾਕੀ ਸੂਬਿਆਂ ਵਿਚ ਵੀ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਰੋਕੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਰੇਲ ਰੋਕੋ ਦੇ ਸੱਦੇ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਅੰਬਾਲਾ ਵਿਚ ਧਾਰਾ 144 ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਦਿੱਤੇ ਬਿਆਨ ਸਾਬਤ ਕਰਦੇ ਹਨ ਕਿ ਹਰਿਆਣਾ ਸਰਕਾਰ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਹਕੂਮਤਾਂ ਦੀਆਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਆਪਣੇ ਹੱਕਾਂ ਲਈ ਲੜਦੇ ਰਹਿਣਗੇ।

ਇਨ੍ਹਾਂ ਥਾਵਾਂ ਉਤੇ ਰੋਕੀਆਂ ਜਾਣਗੀਆਂ ਰੇਲਾਂ

1, ਅਮਿ੍ੰਤਸਰ -ਦੇਵੀਦਾਸ ਪੁਰਾ, ਰਈਆ, ਕੱਥੂਨੰਗਲ, ਜੈਂਤੀਪੁਰ, ਕੋਟਲਾ ਗੁਜਰਾ, ਜਹਾਂਗੀਰ, ਪੰਧੇਰ ਫਾਟਕ, ਰਾਮਦਾਸ, ਵੇਰਕਾ

2, ਗੁਰਦਾਸਪੁਰ -ਬਟਾਲਾ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ

3, ਤਰਨਤਾਰਨ -ਖਡੂਰ ਸਾਹਿਬ, ਤਰਨਤਾਰਨ, ਪੱਟੀ

4, ਹੁਸ਼ਿਆਰਪੁਰ -ਟਾਡਾ, ਦਸੂਹਾ, ਹੁਸ਼ਿਆਰਪੁਰ

5, ਜਲੰਧਰ -ਫਿਲੌਰ, ਫਗਵਾੜਾ, ਜਲੰਧਰ ਕੈਂਟ

6,ਕਪੂਰਥਲਾ-ਲੋਹੀਆ, ਸੁਲਤਾਨਪੁਰ ਲੋਧੀ

7, ਫਿਰੋਜ਼ਪੁਰ -ਬਸਤੀ ਟੈਂਕਾਂ ਵਾਲ਼ੀ, ਗੁਰੂ ਹਰਸਹਾਏ, ਮੱਖੂ, ਮੱਲਾਂਵਾਲਾ

8, ਫਰੀਦਕੋਟ -ਜੈਤੋ, ਫਰੀਦਕੋਟ ਸਟੇਸ਼ਨ

9, ਮੋਗਾ -ਬਾਘਾ ਪੁਰਾਣਾਂ, ਮੋਗਾ ਸਟੇਸ਼ਨ

10, ਮੁਕਤਸਰ -ਮਲੋਟ , ਗਿਦੜਬਾਹਾ

11, ਫਾਜ਼ਿਲਕਾ -ਅਬੋਹਰ , ਫਾਜ਼ਿਲਕਾ ਸਟੇਸ਼ਨ

12, ਬਠਿੰਡਾ – ਰਾਮਪੁਰਾਫੂਲ

13, ਮਲੇਰਕੋਟਲਾ – ਅਹਿਮਦਗੜ੍ਹ

14, ਮਾਨਸਾ-ਬੁੰਡਲਾਡਾ, ਮਾਨਸਾ ਸਟੇਸ਼ਨ

15, ਪਟਿਆਲਾ – ਪਟਿਆਲਾ ਸਟੇਸ਼ਨ, ਸੁਨਾਮ, ਸ਼ੰਭੂ

16, ਮੋਹਾਲੀ – ਕੁਰਾਲੀ, ਖਰੜ, ਲਾਲੜੂ

17, ਪਠਾਨਕੋਟ -ਦੀਨਾ ਨਗਰ

18, ਲੁਧਿਆਣਾ – ਸਮਰਾਲਾ, ਮੁਲਾਂਪੁਰ, ਜਗਰਾਓਂ

19, ਫਤਿਹਗੜ੍ਹ ਸਾਹਿਬ – ਸਰਹੱਦ

20, ਰੋਪੜ- ਮੋਰਿੰਡਾ

21, ਸੰਗਰੂਰ – ਸੰਗਰੂਰ ਸਟੇਸ਼ਨ

22, ਬਰਨਾਲਾ – ਬਰਨਾਲਾ ਸਟੇਸ਼ਨ

ਪੰਜਾਬ ਪੱਧਰੀ 22 ਜ਼ਿਲ੍ਹੇ 52 ਥਾਵਾਂ ਹਨ।

Leave a Reply