ਪੰਜਾਬ ‘ਚ ਇਸ ਦਿਨ ਤੋਂ ਬਦਲੇਗਾ ਸਕੂਲਾਂ ਦਾ ਸਮਾਂ
By admin / February 28, 2024 / No Comments / Punjabi News
ਪੰਜਾਬ : ਪੰਜਾਬ ਸਕੂਲ ਸਿੱਖਿਆ ਬੋਰਡ (The Punjab School Education Board) ਵੱਲੋਂ ਸਕੂਲਾਂ ਦੇ ਸਮੇਂ (The School Timings) ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਦੱਸਿਆ ਕਿ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲ 1 ਮਾਰਚ ਤੋਂ ਸਵੇਰੇ 8 ਵਜੇ ਤੋਂ ਖੁੱਲ੍ਹਿਆ ਕਰਨਗੇ।ਜੀ ਹਾਂ ਤੁਹਾਨੂੰ ਦੱਸ ਦੱਈਏ ਕਿ ਪੰਜਾਬ ਵਿੱਚ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲਣ ਜਾ ਰਿਹਾ ਹੈ । ਸਿੱਖਿਆ ਵਿਭਾਗ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ।
ਵਿਭਾਗ ਦੇ ਮੁਤਾਬਿਕ ਅਪਰ ਪ੍ਰਾਈਮਰੀ ਸਕੂਲਾਂ ਦਾ ਸਮਾਂ 1 ਮਾਰਚ ਤੋਂ ਸਵੇਰ 8.30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰਹੇਗਾ । ਜਦਕਿ ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਸਮਾਂ 8.30 ਤੋਂ ਦੁਪਹਿਰ 2:50 ਮਿੰਟ ਤੱਕ ਰਹੇਗਾ। ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਨਵਾਂ ਸਮਾਂ ਲਾਗੂ ਹੋਵੇਗਾ । ਬਦਲਦੇ ਮੌਸਮ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਇਸ ਬਦਲਦੇ ਮੌਸਮ ਕਾਰਨ ਗਰਮੀ ਦਾ ਅਸਰ ਬੱਚਿਆਂ ਦੀ ਸਿਹਤ ’ਤੇ ਨਾ ਪਵੇ।