ਪੰਜਾਬ ’ਚ ਅਪਾਹਜ ‘ਤੇ ਬਜ਼ੁਰਗਾਂ ਲਈ 1 ਜੂਨ ਤੋਂ ਪਹਿਲਾਂ ਹੀ ਕਰਵਾਈ ਜਾਵੇਗੀ ਵੋਟਿੰਗ
By admin / April 29, 2024 / No Comments / Punjabi News
ਪੰਜਾਬ: ਪੰਜਾਬ ’ਚ ਇਸ ਵਾਰ ਹਰ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੇ ਇਸ ਲਈ ਚੋਣ ਕਮਿਸ਼ਨ (Election Commission) ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਸੂਬੇ ‘ਚ 1 ਜੂਨ ਨੂੰ ਵੋਟਿੰਗ ਹੋਣੀ ਹੈ ਪਰ ਚੋਣ ਕਮਿਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਉਸ ਤੋਂ ਪਹਿਲਾਂ ਪੰਜਾਬ ਦੇ 85 ਸਾਲ ਤੋਂ ਵੱਧ ਉਮਰ ਦੇ 2.75 ਲੱਖ ਵੋਟਰਾਂ ਅਤੇ 1.5 ਲੱਖ ਅਪਾਹਜ ਵੋਟਰਾਂ ਨੂੰ ਪੋਸਟਲ ਬੈਲੇਟ ਪੇਪਰ ਰਾਹੀਂ ਵੋਟਿੰਗ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕਮਿਸ਼ਨ ਨੇ 25, 26, 27 ਅਤੇ 28 ਮਈ ਦੀਆਂ ਤਰੀਕਾਂ ਤੈਅ ਕੀਤੀਆਂ ਹਨ।
ਇਸ ਤੋਂ ਪਹਲਿਾਂ ਚੋਣ ਕਮਸਿ਼ਨ ਵੱਲੋਂ ਉਪਰੋਕਤ ਸਾਰੇ ਵੋਟਰਾਂ ਤੋਂ ਸਹਮਿਤੀ ਫਾਰਮ ਭਰੇ ਜਾ ਰਹੇ ਹਨ। ਇਸ ਲਈ ਬੀ.ਐਲ.ਓ. ਘਰ-ਘਰ ਜਾ ਕੇ 85 ਸਾਲ ਤੋਂ ਵੱਧ ਉਮਰ ਦੇ ਅਪਾਹਜ ਅਤੇ ਬਜ਼ੁਰਗ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਉਹ ਕਿਵੇਂ ਵੋਟ ਪਾਉਣਾ ਚਾਹੁੰਦੇ ਹਨ। ਚੋਣ ਕਮਿਸ਼ਨ ਪੋਸਟਲ ਬੈਲਟ ਪੇਪਰ ਲਈ ਬਜ਼ੁਰਗ ਅਤੇ ਅਪਾਹਜ ਵੋਟਰਾਂ ਤੋਂ ਫਾਰਮ 12 ਭਰ ਕੇ ਸਹਿਮਤੀ ਲੈ ਰਿਹਾ ਹੈ।
ਕੋਈ ਵੀ ਵਿਅਕਤੀ ਘਰ ਬੈਠੇ ਵੀ ਇਸ ਫਾਰਮ ਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਉਹ ਖੁਦ ਜਾਂ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਹ ਫਾਰਮ ਨਜ਼ਦੀਕੀ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਜਮ੍ਹਾ ਕਰਵਾ ਸਕਦਾ ਹੈ। ਚੋਣ ਕਮਿਸ਼ਨ ਅਨੁਸਾਰ ਜਦੋਂ 85 ਸਾਲ ਤੋਂ ਵੱਧ ਉਮਰ ਦੇ ਅਪਾਹਜ ਜਾਂ ਬਜ਼ੁਰਗ ਵੋਟਰ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਉਣਗੇ ਤਾਂ ਟੀਮ ਘਰ ਘਰ ਪਹੁੰਚ ਜਾਵੇਗੀ। ਟੀਮ ਨੇ ਬੀ. ਐਲ.ਓ., 2 ਚੋਣ ਵਰਕਰ ਅਤੇ ਸਿਆਸੀ ਪਾਰਟੀਆਂ ਦੇ ਏਜੰਟ ਮੌਜੂਦ ਰਹਿਣਗੇ ਤਾਂ ਜੋ ਪੱਖਪਾਤ ਦਾ ਦੋਸ਼ ਨਾ ਲੱਗੇ।